Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsRUBICON 'ਤੇ ਬਿਕਰਮ ਮਜੀਠੀਆ ਨੂੰ ਲੈਣ ਪਹੁੰਚੀ ਗਨੀਵ ਕੌਰ

RUBICON ‘ਤੇ ਬਿਕਰਮ ਮਜੀਠੀਆ ਨੂੰ ਲੈਣ ਪਹੁੰਚੀ ਗਨੀਵ ਕੌਰ

 

ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਣ ਤੋਂ ਬਾਅਦ ਅੱਜ ਨਾਭਾ ਜੇਲ੍ਹ ਤੋਂ ਬਾਹਰ ਆ ਰਹੇ ਹਨ। ਇਸ ਦੌਰਾਨ ਬਿਕਰਮ ਮਜੀਠੀਆ ਦੀ ਪਤਨੀ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਲਗਜ਼ਰੀ ਗੱਡੀ RUBICON ਵਿਚ ਪਤੀ ਬਿਕਰਮ ਮਜੀਠੀਆ ਨੂੰ ਲੈਣ ਲਈ ਨਾਭਾ ਜੇਲ੍ਹ ਦੇ ਬਾਹਰ ਪਹੁੰਚੇ। ਇਸ ਦੌਰਾਨ ਗਨੀਵ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ਼ੋਭਾ ਨਹੀਂ ਦਿੰਦਾ ਮਹਾਪੁਰਸ਼ਾਂ ‘ਤੇ ਤੰਜ ਕੱਸੇ। ਇਨ੍ਹਾਂ ਨੂੰ ਇੰਨੀ ਬੌਖਲਾਹਟ ਹੋਈ ਹੈ ਕਿ ਰੱਬ ਨਾ ਤਾਂ ਬਿਲਕੁਲ ਹੀ ਭੁੱਲ ਗਏ ਹਨ। ਬਿਕਰਮ ਮਜੀਠੀਆ ਦੀ ਰਿਹਾਈ ‘ਤੇ ਵਿਰੋਧੀਆਂ ਵੱਲੋਂ ਕੱਸੇ ਜਾ ਰਹੇ ਤੰਜ ‘ਤੇ ਉਨ੍ਹਾਂ ਕਿਹਾ ਕਿ ਦੇਖੋ ਜਦੋਂ ਸ਼ੇਰ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਕੀ ਬਣਦਾ ਹੈ।

ਗਨੀਵ ਕੌਰ ਨੇ ਕਿਹਾ ਕਿ ਸਰਕਾਰ ਭੁੱਲ ਗਈ ਸੀ ਕਿ ਉਸ ਤੋਂ ਉਪਰ ਵੀ ਇਕ ਰੱਬ ਹੈ। ਉਸ ਰੱਬ ਦਾ ਬਹੁਤ-ਬਹੁਤ ਧੰਨਾਵਾਦ। ਸੁਪਰੀਮ ਕੋਰਟ ਦਾ ਧੰਨਵਾਦ ਅੱਜ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸਰਕਾਰ ਆਖ ਰਹੀ ਸੀ ਕਿ ਮਜੀਠੀਆ ਜੇਲ੍ਹ ਵਿਚ ਹੀ ਰਹਿਣਗੇ ਤਾਂ ਗਨੀਵ ਕੌਰ ਨੇ ਤੰਜ ਕੱਸਦਿਆਂ ਕਿਹਾ ਕਿ ਮੇਰੇ 546 ਕਰੋੜ ਰੁਪਏ ਵਾਪਸ ਕਰੋ। ਹਜ਼ਾਰ ਏਕੜ ਜ਼ਮੀਨ ਅਤੇ 546 ਕਰੋੜ ਰੁਪਏ ਵਿਖਾਓ ਅਤੇ ਸਾਨੂੰ ਵਾਪਸ ਕਰੋ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿੰਨਾਂ ਧੱਕਾ ਕਰਨਾ ਸੀ ਕਰ ਲਿਆ ਆਖਿਰ ਜਿੱਤ ਸੱਚ ਦੀ ਹੋਈ ਹੈ।