Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਭੰਨ'ਤਾ ਦਿੱਲੀ ਵਿਧਾਨ ਸਭਾ ਦਾ ਗੇਟ, ਕਾਰ ਲੈ ਕੇ ਵੜ ਗਿਆ ਬੰਦਾ,...

ਭੰਨ’ਤਾ ਦਿੱਲੀ ਵਿਧਾਨ ਸਭਾ ਦਾ ਗੇਟ, ਕਾਰ ਲੈ ਕੇ ਵੜ ਗਿਆ ਬੰਦਾ, ਸੁਰੱਖਿਆ ‘ਚ ਸੰਨ੍ਹ

 

 

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਕੰਪਲੈਕਸ ‘ਚ ਸੋਮਵਾਰ ਦੁਪਹਿਰ ਨੂੰ ਸੁਰੱਖਿਆ ‘ਚ ਇਕ ਬੇਹੱਦ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨਕਾਬਪੋਸ਼ ਵਿਅਕਤੀ ਆਪਣੀ ਕਾਰ ਸਣੇ ਵਿਧਾਨ ਸਭਾ ਦੇ ਗੇਟ ਨੂੰ ਤੋੜ ਕੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਪੂਰੇ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ।

 

ਅਧਿਕਾਰੀਆਂ ਅਨੁਸਾਰ, ਉੱਤਰ ਪ੍ਰਦੇਸ਼ (UP) ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਕਾਰ ਸੋਮਵਾਰ ਦੁਪਹਿਰ ਕਰੀਬ 2 ਵਜੇ ਗੇਟ ਨੰਬਰ 2 ਨੂੰ ਤੋੜ ਕੇ ਵਿਧਾਨ ਸਭਾ ਦੇ ਅੰਦਰ ਵੜ ਗਈ। ਕਾਰ ਚਲਾ ਰਿਹਾ ਨਕਾਬਪੋਸ਼ ਵਿਅਕਤੀ ਸਿੱਧਾ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਗਿਆ। ਦਿੱਲੀ ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਦਫ਼ਤਰ ਦੇ ਪੋਰਚ ਕੋਲ ਫੁੱਲਾਂ ਦਾ ਇਕ ਗੁਲਦਸਤਾ ਰੱਖਿਆ ਅਤੇ ਫਿਰ ਉੱਥੋਂ ਵਾਪਸ ਚਲਾ ਗਿਆ।

 

ਅਧਿਕਾਰੀ ਇਸ ਘਟਨਾ ਨੂੰ “ਗੰਭੀਰ ਸੁਰੱਖਿਆ ਸੰਨ੍ਹ” ਵਜੋਂ ਦੇਖ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਇਸ ਲਈ ਵੀ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਹਾਲ ਹੀ ‘ਚ ਖ਼ਤਮ ਹੋਏ ਬਜਟ ਸੈਸ਼ਨ ਦੌਰਾਨ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤਾਜ਼ਾ ਘਟਨਾ ਨੇ ਵਿਧਾਨ ਸਭਾ ਦੀ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।