ਪੰਜਾਬ ਦੇ ਲੁਧਿਆਣਾ ‘ਚ ਇੱਕ ਸਨਕੀ ਨੌਜਵਾਨ ਨੇ ਦੋਸਤੀ ਨਾ ਕਬੂਲ ਕਰਨ ਤੇ ਵਿਦਿਆਰਥਣ ਨੂੰ ਬੁਰੀ ਤਰਾੰ ਜਖਮੀ ਕਰ ਦਿੱਤਾ। ਵਿਦਿਆਰਥਣ ਰਸਤੇ ਵਿੱਚ ਟਿਊਸ਼ਨ ਕਰਕੇ ਵਾਪਸ ਆ ਰਹੀ ਸੀ ਕਿ ਇਸ ਦੌਰਾਨ ਹੀ ਉਸ ਨੇ ਲੜਕੀ ਦਾ ਹੱਥ ਫੜ ਲਿਆ ਅਤੇ ਜਦੋਂ ਵਿਦਿਆਰਥੀ ਨੇ ਮਨ੍ਹਾ ਕੀਤਾ ਤਾਂ ਪਾਗਲ ਨੌਜਵਾਨ ਨੇ ਤੇਜ਼ਧਾਰ ਹਥਿਆਰ ਕੱਢ ਕੇ ਵਿਦਿਆਰਥੀ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਦਿਆਰਥੀ ਲਹੂ-ਲੁਹਾਨ ਹੋ ਕੇ ਹੇਠਾਂ ਡਿੱਗ ਪਿਆ ਤਾਂ ਨੌਜਵਾਨ ਨੇ ਆਪਣੇ ਆਪ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਲਿਆ।ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਜਾਂਚ ਕਰ ਰਹੀ ਹੈ, ਜ਼ਖਮੀ ਵਿਦਿਆਰਥਣ ਦੀ ਮਾਂ ਪ੍ਰਮਿਲਾ ਨੇ ਦੱਸਿਆ ਕਿ ਇਕ ਨੌਜਵਾਨ ਉਸ ਦੀ ਬੇਟੀ ਨੂੰ ਕਈ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਅਕਸਰ ਉਸ ਨੂੰ ਰਸਤੇ ਵਿੱਚ ਰੋਕਦਾ ਸੀ ਅਤੇ ਉਸ ਤੋਂ ਦੋਸਤੀ ਲਈ ਕਹਿੰਦਾ ਸੀ। ਸ਼ਿਵਾਨੀ ਉਸ ਤੋਂ ਨਾਰਾਜ਼ ਸੀ। ਜਦੋਂ ਸ਼ਿਵਾਨੀ ਨੇ ਨੌਜਵਾਨ ਨਾਲ ਦੋਸਤੀ ਕਰਨ ਤੋਂ ਇਨਕਾਰ ਕੀਤਾ ਤਾਂ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।