Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਬਾਈਕ ਰਾਈਡ ਬੁੱਕ ਕਰਨ ਵਾਲੀਆਂ ਕੁੜੀਆਂ ਸਾਵਧਾਨ! ਚੱਲਦੀ ਬਾਈਕ 'ਤੇ ਹੀ ਕੁੜੀ...

ਬਾਈਕ ਰਾਈਡ ਬੁੱਕ ਕਰਨ ਵਾਲੀਆਂ ਕੁੜੀਆਂ ਸਾਵਧਾਨ! ਚੱਲਦੀ ਬਾਈਕ ‘ਤੇ ਹੀ ਕੁੜੀ ਨਾਲ ਕਰ ‘ਤਾ…

 

ਚੰਡੀਗੜ੍ਹ : ਚੰਡੀਗੜ੍ਹ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ‘ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨਾਲ ਚੱਲਦੀ ਬਾਈਕ ‘ਤੇ ਛੇੜਛਾੜ ਕਰਨ ਵਾਲੇ ਬਾਈਕ ਰਾਈਡਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸ਼ਾਹਨਵਾਜ ਉਰਫ਼ ਸ਼ਾਨੂ ਦੇ ਤੌਰ ‘ਤੇ ਹੋਈ ਹੈ, ਜਿਸ ਨੂੰ ਮਨੀਮਾਜਰਾ ਦੇ ਸ਼ਾਸਤਰੀ ਨਗਰ ਤੋਂ ਮੋਬਾਇਲ ਦੀ ਲੋਕੇਸ਼ਨ ਦੇ ਆਧਾਰ ‘ਤੇ ਕਾਬੂ ਕੀਤਾ ਗਿਆ। ਇਹ ਮਾਮਲਾ ਸ਼ੁੱਕਰਵਾਰ ਦਾ ਦੱਸਿਆ ਜਾ ਰਿਹਾ ਹੈ। ਇੱਥੇ ਸੈਕਟਰ-40 ‘ਚ ਰਹਿੰਦੀ ਵਿਦਿਆਰਥਣ ਵਲੋਂ ਘਰ ਤੋਂ ਸਕੂਲ ਜਾਣ ਲਈ ਬਾਈਕ ਰਾਈਡ ਬੁੱਕ ਕੀਤੀ ਗਈ। ਬਾਈਕ ‘ਤੇ ਬੈਠਣ ਮਗਰੋਂ ਬਾਈਕ ਚਾਲਕ ਨੇ ਵਿਦਿਆਰਥਣ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ।

 

ਮੁਲਜ਼ਮ ਕਾਫੀ ਦੂਰ ਤੱਕ ਇਕ ਹੱਥ ਨਾਲ ਬਾਈਕ ਚਲਾਉਂਦਾ ਰਿਹਾ ਅਤੇ ਦੂਜੇ ਹੱਥ ਨਾਲ ਵਿਦਿਆਰਥਣ ਨਾਲ ਛੇੜਛਾੜ ਕਰਦਾ ਰਿਹਾ। ਵਿਦਿਆਰਥਣ ਨੇ ਜਦੋਂ ਮੁਲਜ਼ਮ ਦੀ ਹਰਕਤ ਦਾ ਵਿਰੋਧ ਕੀਤਾ ਤਾਂ ਉਹ ਉਸ ਨੂੰ ਧਮਕਾਉਣ ਲੱਗ ਪਿਆ। ਇਸ ’ਤੇ ਵਿਦਿਆਰਥਣ ਨੇ ਮੁਲਜ਼ਮ ਵੱਲੋਂ ਕੀਤੀ ਜਾ ਰਹੀ ਹਰਕਤ ਦੀ ਵੀਡੀਓ ਬਣਾ ਲਈ, ਜਿਸ ‘ਚ ਉਹ ਛੇੜਛਾੜ ਕਰਦਾ ਸਾਫ਼ ਨਜ਼ਰ ਆਉਂਦਾ ਹੈ। ਵਿਦਿਆਰਥਣ ਨੇ ਜਦੋਂ ਰੁਕਣ ਲਈ ਕਿਹਾ ਤਾਂ ਮੁਲਜ਼ਮ ਨੇ ਮੋਟਰਸਾਈਕਲ ਦੀ ਰਫ਼ਤਾਰ ਹੋਰ ਤੇਜ਼ ਕਰ ਲਈ। ਵਿਦਿਆਰਥਣ ਨੇ ਦੋਬਾਰਾ ਵਿਰੋਧ ਕੀਤਾਂ ਤਾਂ ਬਾਈਕ ਦਾ ਸੰਤੁਲਨ ਵਿਗੜਣ ਕਾਰਨ ਸੜਕ ’ਤੇ ਉਹ ਦੋਵੇਂ ਸੜਕ ‘ਤੇ ਡਿੱਗ ਗਏ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਨੇ ਜਿਹੜੀ ਬਾਈਕ ਬੁੱਕ ਕੀਤੀ ਸੀ, ਉਸ ਦੀ ਬਜਾਏ ਰਾਈਡ ਲਈ ਦੂਜੀ ਬਾਈਕ ਆਈ।