ਅਮਰੀਕਾ ਦੇ ਸਿਆਸਤਦਾਨ ਵਿਵੇਕ ਰਾਮਾਸਵਾਮੀ ਨੇ ਅਮਰੀਕਾ ’ਚ ਸਰਕਾਰੀ ਨੌਕਰੀਆਂ ’ਚ ਭਾਰੀ ਕਟੌਤੀ ਦੇ ਸੰਕੇਤ ਦਿਤੇ ਹਨ। ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ ਐਲਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਐਫ਼.) ਦਾ ਇੰਚਾਰਜ ਬਣਾਇਆ ਗਿਆ ਹੈ। ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਫ਼ਲੋਰਿਡਾ ’ਚ ‘ਮਾਰ-ਏ-ਲਾਗੋ’ ਪ੍ਰੋਗਰਾਮ ’ਚ ਕਿਹਾ, ‘‘ਮੈਂ ਅਤੇ ਐਲਨ ਮਸਕ ਅਜਿਹੀ ਸਥਿਤੀ ’ਚ ਹਾਂ ਜਿੱਥੇ ਅਸੀਂ ਲੱਖਾਂ ਗੈਰ-ਚੁਣੇ ਹੋਏ ਸੰਘੀ ਨੌਕਰਸ਼ਾਹਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਦੇਸ਼ ਨੂੰ ਬਚਾਵਾਂਗੇ।’’
ਉਨ੍ਹਾਂ ਕਿਹਾ, ‘‘ਸਾਨੂੰ ਪਿਛਲੇ ਚਾਰ ਸਾਲਾਂ ’ਚ ਇਹ ਵਿਸ਼ਵਾਸ ਕਰਨਾ ਸਿਖਾਇਆ ਗਿਆ ਹੈ ਕਿ ਸਾਡਾ ਦੇਸ਼ ਪਤਨ ’ਚ ਹੈ, ਕਿ ਅਸੀਂ ਪ੍ਰਾਚੀਨ ਰੋਮਨ ਸਾਮਰਾਜ ਦੇ ਅੰਤ ’ਚ ਹਾਂ। … ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਦੇਸ਼ ਪਤਨ ’ਚ ਹੈ। ਮੈਨੂੰ ਲਗਦਾ ਹੈ ਕਿ ਪਿਛਲੇ ਹਫ਼ਤੇ ਜੋ ਕੁੱਝ
ਹੋਇਆ, ਉਸ ਨਾਲ ਅਸੀਂ ਇਕ ਵਾਰ ਫਿਰ ਇਕ ਉੱਨਤ ਰਾਸ਼ਟਰ ਬਣ ਗਏ ਹਾਂ। ਇਕ ਅਜਿਹਾ ਦੇਸ਼ ਜਿਸ ਦੇ ਆਉਣ ਵਾਲੇ ਸੱਭ ਤੋਂ ਵਧੀਆ ਦਿਨ ਹਨ।’’
ਇਸ ਦੌਰਾਨ, ਮਸਕ ਅਤੇ ਰਾਮਾਸਵਾਮੀ ਨੇ ਐਲਾਨ ਕੀਤਾ ਕਿ ਉਹ ਵਿਦੇਸ਼ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੇ ਕੰਮ ਦੀ ਪ੍ਰਗਤੀ ਬਾਰੇ ਅਮਰੀਕੀਆਂ ਨੂੰ ਅਪਡੇਟ ਕਰਨ ਲਈ ਹਰ ਹਫਤੇ ‘ਲਾਈਵਸਟ?ਰੀਮ’ ਕਰਨਗੇ।