ਜਲੰਧਰ – ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ ਭਲਕੇ ਯਾਨੀ ਕਿ 24 ਅਗਸਤ ਨੂੰ ਡੇਰਾ ਬਿਆਸ ਵਿਚ ਭੰਡਾਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੱਲ੍ਹ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਕਰਨਗੇ। ਜ਼ਿਕਰਯੋਗ ਹੈ ਕਿ 29 ਜੂਨ ਨੂੰ ਬਿਆਸ ਵਿੱਚ ਹੋਏ ਸਤਿਸੰਗ ਤੋਂ ਬਾਅਦ ਬਾਬਾ ਜੀ ਕੈਨੇਡਾ ਅਤੇ ਯੂਕੇ ਵਿੱਚ ਨਿਰਧਾਰਤ ਸਤਿਸੰਗ ਪ੍ਰੋਗਰਾਮਾਂ ਲਈ ਰਵਾਨਾ ਹੋ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਤੋਂ ਬਾਅਦ ਬਾਬਾ ਜੀ ਡੇਰਾ ਬਿਆਸ ਪਹੁੰਚ ਗਏ ਹਨ।
ਹਾਲਾਂਕਿ ਨਿਰਧਾਰਤ ਸਤਿਸੰਗ 14, 21 ਅਤੇ 28 ਸਤੰਬਰ ਨੂੰ ਹੋਣੇ ਹਨ ਪਰ ਘਰ ਵਾਪਸੀ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਤ ਦੀ ਖ਼ੁਸ਼ੀ ਲਈ 24 ਅਗਸਤ ਨੂੰ ਵੀ ਡੇਰਾ ਬਿਆਸ ਵਿੱਚ ਸਤਿਸੰਗ ਦੇਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਡੇਰਾ ਬਿਆਸ ਪਹੁੰਚਣ ਦੀ ਉਮੀਦ ਹੈ। ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਜ਼ੋਨਲ ਸਕੱਤਰ ਸੁਨੀਲ ਤਲਵਾੜ ਅਨੁਸਾਰ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ।