ਪੇਸ਼ਾਵਰ : ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ‘ਚ ਇੱਕ ਅਣਪਛਾਤੇ ਬੰਦੂਕਧਾਰੀ ਨੇ ਕਥਿਤ ਤੌਰ ‘ਤੇ ਦੋ ਟ੍ਰੈਫਿਕ ਪੁਲਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਬੰਦੂਕਧਾਰੀ ਨੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਾਤ ਜ਼ਿਲ੍ਹੇ ਵਿੱਚ ਲੋਂਗਖੇਲ ਰੋਡ ‘ਤੇ ਗੁਲ ਬਾਜ਼ ਦਖਾਨ ਨੇੜੇ ਦੋਵਾਂ ਪੁਲਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਪੁਲਸ ਨੇ ਕਿਹਾ ਕਿ ਦੋਵੇਂ ਪੁਲਸ ਕਰਮਚਾਰੀ ਚੌਕ ਤਾਜਜ਼ਈ ਵਿਖੇ ਸਥਿਤ ਟ੍ਰੈਫਿਕ ਪੁਲਸ ਚੌਕੀ ‘ਤੇ ਤਾਇਨਾਤ ਸਨ। ਪੁਲਸ ਅਨੁਸਾਰ, ਘਟਨਾ ਸਮੇਂ ਦੋਵੇਂ ਆਪਣੀ ਡਿਊਟੀ ‘ਤੇ ਜਾ ਰਹੇ ਸਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਸਬੰਧਤ ਅਧਿਕਾਰੀਆਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ। ਉਨ੍ਹਾਂ ਨੇ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ।