Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ ਹਰਭਜਨ ਸਿੰਘ ETO,...

ਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ ਹਰਭਜਨ ਸਿੰਘ ETO, ਸਦਨ ‘ਚ ਕਰਨਗੇ ਪੇਸ਼

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਦਾ ਨਾਂ ਬਦਲਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜੋ ਕਿ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਸਦਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ, ਜਿਨ੍ਹਾਂ ਨੂੰ ਉਹ ਸਦਨ ‘ਚ ਪੇਸ਼ ਕਰਨਗੇ।

ਉਨ੍ਹਾਂ ਤੋਂ ਇਲਾਵਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸਿਰ ‘ਤੇ ਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ ਹਨ। ਮੰਤਰੀ ਈ. ਟੀ. ਓ. ਦਾ ਕਹਿਣਾ ਹੈ ਕਿ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਅਤੇ ਮਜ਼ਦੂਰੀ ਖੋਹਣ ਦੀ ਚਿੰਤਾ ‘ਚ ਉਨ੍ਹਾਂ ਦੇ ਪੱਖ ‘ਚ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਦੇਖਣ ਲਈ ਮਨਰੇਗਾ ਮੁਲਾਜ਼ਮ ਵੀ ਪਹੁੰਚ ਰਹੇ ਹਨ।

ਮਨਰੇਗਾ ਵਰਕਰਾਂ ਲਈ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਆਪਣੇ ਆਗੂਆਂ ਦੀ ਸਿੱਧੀ ਗੱਲਬਾਤ ਸੁਣਨ ਲਈ ਵਿਧਾਨ ਸਭਾ ਪੁੱਜਣਗੇ। ਮਨਰੇਗਾ ਮੁਲਾਜ਼ਮ ਕੇਂਦਰ ਦੇ ਵਿਰੋਧ ਅਤੇ ਮਨਰੇਗਾ ਮਜ਼ਦੂਰਾਂ ਦੇ ਪੱਖ ‘ਤੇ ਆਗੂ ਕੀ ਗੱਲ ਰੱਖ ਰਹੇ ਹਨ, ਉਸ ਨੂੰ ਖ਼ੁਦ ਸੁਣਨਗੇ ਅਤੇ ਆਪਣੀਆਂ ਚਿੰਤਾਵਾਂ ਵੀ ਵਿਧਾਇਕਾਂ ਨਾਲ ਸਾਂਝੀਆਂ ਕਰਨਗੇ। ਉਹ ਸਦਨ ਦੇ ਬਾਹਰ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।