Friday, January 10, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਹਰਸਿਮਰਤ ਬਾਦਲ ਵੱਲੋਂ ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ...

ਹਰਸਿਮਰਤ ਬਾਦਲ ਵੱਲੋਂ ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦੀ ਮੰਗ

 

ਚੰਡੀਗੜ੍ਹ: ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਤੋਂ ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ’ਚ ਬਦਲਣ ਅਤੇ ਬਠਿੰਡਾ ਤੋਂ ਕੈਨੇਡਾ ਲਈ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਉਡਾਣਾਂ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ ਅਜਿਹੀ ਥਾਂ ਹੈ, ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ 8 ਜ਼ਿਲ੍ਹਿਆਂ ਨਾਲ ਲੱਗਦਾ ਹੈ, ਜਿਸ ਦੇ ਇਕ ਪਾਸੇ ਹਰਿਆਣਾ ’ਚ ਸਿਰਸਾ ਤੋਂ ਲੈ ਕੇ ਰਾਜਸਥਾਨ ’ਚ ਸ੍ਰੀ ਗੰਗਾਨਗਰ ਪੈਂਦਾ ਹੈ, ਜਦੋਂ ਕਿ ਪੰਜਾਬ ਦੇ ਸੰਗਰੂਰ, ਮਾਨਸਾ, ਫ਼ਿਰੋਜ਼ਪੁਰ ਤੇ ਫ਼ਰੀਦਕੋਟ ਜ਼ਿਲ੍ਹੇ ਵੀ ਇਸ ਨਾਲ ਲੱਗਦੇ ਹਨ।

ਇਸ ਦੇ ਆਲੇ-ਦੁਆਲੇ 300 ਕਿਲੋਮੀਟਰ ਤੱਕ ਕੋਈ ਹਵਾਈ ਅੱਡਾ ਨਹੀਂ ਹੈ। ਉਨ੍ਹਾਂ ਕਿਹਾ ਕਿ 8 ਜ਼ਿਲ੍ਹਿਆਂ ਦੇ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ਪੜ੍ਹਦੇ ਹਨ, ਇਸ ਲਈ ਕੈਨੇਡਾ ਲਈ ਬਠਿੰਡਾ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਐੱਨ. ਆਰ. ਆਈ. ਪਰਿਵਾਰਾਂ ਦੇ ਨਾਲ-ਨਾਲ ਦੋਵਾਂ ਥਾਵਾਂ ਵਿਚਾਲੇ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਵੀ ਚੋਖੀ ਮਦਦ ਮਿਲੇਗੀ। ਇਸ ਵੇਲੇ ਇਨ੍ਹਾਂ ਪਰਿਵਾਰਾਂ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਦਿੱਲੀ ਜਾਣਾ ਪੈਂਦਾ ਹੈ ਤੇ ਉਧਰੋਂ ਆਉਣ ਵਾਲਿਆਂ ਨੂੰ ਸੜਕ ਮਾਰਗ ਰਾਹੀਂ ਆਉਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ-ਬਠਿੰਡਾ-ਦਿੱਲੀ ਉਡਾਣ 2016 ’ਚ ਸ਼ੁਰੂ ਕੀਤੀ ਗਈ ਸੀ, ਜੋ ਹਫ਼ਤੇ ’ਚ 5 ਵਾਰ ਚੱਲਦੀ ਸੀ ਤੇ ਇਸ ’ਚ 80 ਫ਼ੀਸਦੀ ਸੀਟਾਂ ਭਰ ਜਾਂਦੀਆਂ ਸਨ ਪਰ ਕੋਰੋਨਾ ਕਾਲ ’ਚ ਇਹ ਬੰਦ ਕਰ ਦਿੱਤੀ ਗਈ। ਸਤੰਬਰ 2023 ਤੋਂ ਬਠਿੰਡਾ-ਹਿੰਡਨ-ਬਠਿੰਡਾ ਉਡਾਣ ਏ. ਟੀ. ਆਰ. ਜਹਾਜ਼ ਦੀ ਵਰਤੋਂ ਕਰਦਿਆਂ ਸ਼ੁਰੂ ਕੀਤੀ ਗਈ ਹੈ ਪਰ ਇਸ ਦੀ ਥਾਂ ਦਿੱਲੀ-ਬਠਿੰਡਾ ਅਲਾਇੰਸ ਉਡਾਣ ਸ਼ੁਰੂ ਹੋਣੀ ਚਾਹੀਦੀ ਹੈ।