Saturday, August 9, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹਰਸਿਮਰਤ ਕੌਰ ਬਾਦਲ ਨੇ ਨਾਭਾ ਜੇਲ੍ਹ ਪਹੁੰਚ ਬੰਨ੍ਹੀ ਬਿਕਰਮ ਮਜੀਠੀਆ ਨੂੰ ਰੱਖੜੀ

ਹਰਸਿਮਰਤ ਕੌਰ ਬਾਦਲ ਨੇ ਨਾਭਾ ਜੇਲ੍ਹ ਪਹੁੰਚ ਬੰਨ੍ਹੀ ਬਿਕਰਮ ਮਜੀਠੀਆ ਨੂੰ ਰੱਖੜੀ

ਨਾਭਾ : ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਨਾਭਾ ਜੇਲ ਵਿਚ ਬੰਦ ਆਪਣੇ ਭਰਾ ਬਿਕਰਮ ਮਜੀਠੀਆ ਨੂੰ ਰੱਖੜੀ ਬੰਨ੍ਹਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਬਿਕਰਮ ਮਜੀਠੀਆ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਸਰਕਾਰ ਨੂੰ ਅੱਜ ਤਕ ਬਿਕਰਮ ਦੇ ਘਰੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਹੈ। ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਰੱਖੜੀ ਦੇ ਮੌਕੇ ‘ਤੇ ਸਰਕਾਰ ਵੱਲੋਂ ਵਿਸ਼ੇਸ਼ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਜਿਹੜੇ ਵੀ ਹਵਾਲਾਤੀ ਜਾਂ ਕੈਦੀ ਜੇਲ ਵਿਚ ਬੰਦ ਹਨ, ਉਨ੍ਹਾਂ ਨੂੰ ਉਨ੍ਹਾਂ ਦੀਆਂ ਭੈਣਾਂ ਆ ਕੇ ਰੱਖੜੀ ਬੰਨ੍ਹ ਸਕਣ।

ਹਰਸਿਮਰਤ ਬਾਦਲ ਵੀ ਅੱਜ ਨਾਭਾ ਜੇਲ ਪਹੁੰਚੇ ਅਤੇ ਕਆਪਣੇ ਭਰਾ ਬਿਕਰਮ ਮਜੀਠੀਆ ਨੂੰ ਰੱਖੜੀ ਬੰਨ੍ਹੀ। ਇਥੇ ਇਹ ਵੀ ਦੱਸ ਦਈਏ ਕਿ ਬੀਬੀ ਬਾਦਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਭੈਣ ਅਤੇ ਭਰਾ ਦੇ ਆਪਸੀ ਮੋਹ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਇਸ ਸ਼ੁਭ ਅਵਸਰ ‘ਤੇ ਦੁਨੀਆਂ ‘ਚ ਵੱਸਦੇ ਆਪਣੇ ਸਾਰੇ ਵੀਰਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਅਤੇ ਭੈਣ-ਭਰਾ ਦੇ ਮੋਹ ਭਰੇ ਰਿਸ਼ਤੇ ਹੋਰ ਮਜ਼ਬੂਤ ਹੋਣ ਅਤੇ ਪਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਅਤੇ ਖੁਸ਼ੀਆਂ ਬਖਸ਼ਣ। ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਛੋਟੇ ਵੀਰ ਬਿਕਰਮ ਨੂੰ ਬਲ ਬਖਸ਼ਣ ਤਾਂ ਜੋ ਉਹ ਸਰਕਾਰਾਂ ਦੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਲੋਕ ਆਵਾਜ਼ ਬੁਲੰਦ ਕਰਦਾ ਰਹੇ।