ਜਲੰਧਰ : ਜਲੰਧਰ ਦੇ ਪੁਲਸ ਡੀ. ਏ. ਵੀ. ਸਕੂਲ ਵਿਚ ਤੀਜੀ ਜਮਾਤ ਵਿਚ ਪੜ੍ਹਨ ਵਾਲੀ ਹਰਸੀਰਤ ਕੌਰ ਨੇ ਜੂਨੀਅਰ ਮਿਸਵਰਲਡ ਵਿਚ 8 ਤੋਂ 10 ਸਾਲ ਦੀ ਉਮਰ ਦੀ ਕੈਟਾਗਿਰੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸ਼ਹਿਰ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿਚ ਦੂਜੇ ਨੰਬਰ ‘ਤੇ ਪਰਿਆਣਾ ਚਹਾਂਡੇ ਰਹੀ ਜਦਕਿ ਸੁੰਦਰਗੜ੍ਹ ਦੀ ਸਨਮ ਕਰਾਲੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਫਾਈਨਲ ਮੁਕਾਬਲੇ ਵਿਚ ਦੇਸ਼ ਭਰ ਵਿਚੋਂ 120 ਬੱਚੇ ਚੁਣੇ ਗਏ ਸਨ ਜਿਨ੍ਹਾਂ ਵਿਚੋਂ ਹਰਸੀਰਤ ਕੌਰ ਪਹਿਲੇ ਸਥਾਨ ‘ਤੇ ਰਹੀ ਹੈ।
ਬੱਚੀ ਦੇ ਪਿਤਾ ਗੁਰਇਕਬਾਲ ਸਿੰਘ ਅਤੇ ਮਾਤਾ ਨੀਲੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਸਿਰ ਮਾਣ ਦਾ ਨਾਲ ਉੱਚਾ ਕਰ ਦਿੱਤਾ ਹੈ। ਪਿਤਾ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਹਰਸੀਰਤ ਦਾ ਇਥੋਂ ਤਕ ਦਾ ਸਫਰ ਸੌਖਾ ਨਹੀਂ ਹੈ, ਪੜ੍ਹਾਈ ਦੇ ਨਾਲ-ਨਾਲ ਹਰਸੀਰਤ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਰਸੀਰਤ ਮਾਡਲ ਅਤੇ ਡਾਕਟਰ ਬਣਨਾ ਚਾਹੁੰਦੀ ਹੈ। ਹਰਸੀਰਤ ਉਨ੍ਹਾਂ ਬੱਚਿਆਂ ਵਿਚੋਂ ਹੈ, ਜਿਹੜੇ ਕਦੇ ਵੀ ਹਾਰ ਮੰਨਦੇ। ਹਰਸੀਰਤ ਨੇ 2023 ਵਿਚ ਵੀ ਜੂਨੀਅਰ ਮਿਸਵਰਲਡ ਦਾ ਐਡੀਸ਼ਨ ਦਿੱਤਾ ਸੀ ਪਰ ਉਦੋਂ ਉਹ ਸਲੈਕਟ ਨਹੀਂ ਹੋ ਸਕੀ। ਅਸੀਂ ਅਗਸਤ 2024 ਵਿਚ ਲੁਧਿਆਣਾ ਵਿਖੇ ਐਡੀਸ਼ਨ ਦਿੱਤਾ ਅਤੇ ਹਰਸੀਰਤ ਸਲੈਕਟ ਹੋ ਗਈ। ਜਿਸ ਮਗਰੋਂ ਇੰਦੌਰ ਵਿਚ ਫਾਈਨਲ ਮੁਕਾਬਲਾ ਹੋਇਆ ਅਤੇ ਹਰਸੀਰਤ ਪਹਿਲੇ ਸਥਾਨ ‘ਤੇ ਰਹੀ।