Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeHaryanaਹਰਿਆਣਾ ਦੀਆਂ ਖਸਤਾਂ ਹਾਲਤ ਸੜਕਾਂ ’ਚ ਹੋਵੇਗਾ ਸੁਧਾਰ, ਸਰਕਾਰ ਵੱਲੋਂ 2750 ਕਰੋੜ...

ਹਰਿਆਣਾ ਦੀਆਂ ਖਸਤਾਂ ਹਾਲਤ ਸੜਕਾਂ ’ਚ ਹੋਵੇਗਾ ਸੁਧਾਰ, ਸਰਕਾਰ ਵੱਲੋਂ 2750 ਕਰੋੜ ਦੀ ਯੋਜਨਾ ਦੀ ਮੰਜ਼ੂਰੀ

 

ਸੂਬੇ ਦੀਆਂ ਸੜਕਾਂ ਦੀ ਖਸਤੀ ਹਾਲਤ ਸੁਧਾਰਨ ਲਈ ਹਰਿਆਣਾ ਸਰਕਾਰ ਨੇ 2750 ਕਰੋੜ ਦੀ ਯੌਜਨਾ ਨੂੰ ਮੰਜ਼ੂਰੀ ਦੇ ਦਿੱਤੀ ਹੈ। ਦਰਅਸਲ ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕ) ਵਿਭਾਗ ਦੇ ਮੰਤਰੀ ਡਾ: ਬਨਵਾਰੀ ਲਾਲ ਨੇ ਅੱਜ ਪੰਚਕੂਲਾ ਦੇ ਸੈਕਟਰ-1 ’ਚ PWD ਦੇ ਰੈਸਟ ਹਾਊਸ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸਮੀਖਿਆ ਮੀਟਿੰਗ ਤੋਂ ਬਾਅਦ ਉਨ੍ਹਾਂ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹੋਏ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਸੜਕਾਂ ’ਚ 51 ਰਾਜ ਮਾਰਗਾਂ ਦੀ ਲੰਬਾਈ 680 ਕਿਲੋਮੀਟਰ ਹੈ ਅਤੇ ਜਿੰਨ੍ਹਾਂ ਦੇ ਸੁਧਾਰ ‘ਤੇ ਲਗਭਗ 1000 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ 600 ਕਰੋੜ ਰੁਪਏ ਦੀ ਲਾਗਤ ਨਾਲ 725 ਕਿਲੋਮੀਟਰ ਲੰਬੀਆਂ 43 ਪ੍ਰਮੁੱਖ ਜ਼ਿਲ੍ਹਾ ਸੜਕਾਂ, 725 ਕਿਲੋਮੀਟਰ ਲੰਬੀਆਂ 43 ਵੱਡੀਆਂ ਜ਼ਿਲ੍ਹਾ ਸੜਕਾਂ ਨੂੰ 500 ਕਰੋੜ ਰੁਪਏ ਦੀ ਲਾਗਤ ਨਾਲ ਸੁਧਾਰਿਆ ਜਾਵੇਗਾ ਅਤੇ 3,250 ਕਿਲੋਮੀਟਰ ਲੰਬੀਆਂ 1,331 ਹੋਰ ਜ਼ਿਲ੍ਹਾ ਸੜਕਾਂ ਦਾ ਸੁਧਾਰ ਕੀਤਾ ਜਾਵੇਗਾ। ਜਿੰਨ੍ਹਾਂ ਦੀ ਕੁੱਲ 1,650 ਕਰੋੜ ਰੁਪਏ ਦੀ ਲਾਗਤ ਹੈ। ਉਨ੍ਹਾਂ ਕਿਹਾ ਕਿ ਸਤੰਬਰ 2024 ਤੱਕ ਇਨ੍ਹਾਂ ਸੜਕਾਂ ਦੇ ਸੁਧਾਰ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸੂਬੇ ਵਿੱਚ 1 ਮਾਰਚ 2024 ਤੋਂ 30 ਜੂਨ 2024 ਤੱਕ ਪੈਚ ਵਰਕ ਰਾਹੀਂ ਕਰੀਬ 3400 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ।

ਇਸ ਦੇ ਨਾਲ ਹੀ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸੜਕਾਂ ਨਾਲ ਸਬੰਧਤ ਵੱਖ-ਵੱਖ ਕੰਮਾਂ ਅਤੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ। ਗੁਣਵੱਤਾ ਬਰਕਰਾਰ ਰੱਖੀ ਜਾਵੇ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਉਸਾਰੀ ਸਮੱਗਰੀ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।