ਲੁਧਿਆਣਾ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਮੌਸਮ ‘ਚ ਭਾਰੀ ਮਾਨਸੂਨੀ ਬਾਰਸ਼ ਦੇ ਬਾਵਜੂਦ ਸੂਬੇ ਭਰ ‘ਚ ਡੇਂਗੂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਲੁਧਿਆਣਾ ‘ਚ ਡੇਂਗੂ ਦੀਆਂ ਰਿਪੋਰਟਾਂ ਅਤੇ ਸਮੱਗਰ ਸਿਹਤ ਸੇਵਾਵਾਂ ਦੀ ਬਾਰੀਕੀ ਨਾਲ ਸਮੀਖਿਆ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਚ ਤਾਲਮੇਲ ਡੇਂਗੂ-ਰੋਧੀ ਯਤਨ ਕਾਰਗਰ ਸਾਬਤ ਹੋਏ ਹਨ।ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ‘ਚ ਮਾਮਲਿਆਂ ‘ਚ ਹੋਰ ਕਮੀ ਆਵੇਗੀ। ਸਾਰੇ ਪ੍ਰਭਾਵਿਤ ਇਲਾਕਿਆਂ ‘ਚ ਫੌਗਿੰਗ ਅਤੇ ਲਾਰਵਾ ਨਿਗਰਾਨੀ ਨੂੰ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਤ ਦੇ ਤਾਪਮਾਨ ‘ਚ ਗਿਰਾਵਟ ਸੁਭਾਵਿਕ ਤੌਰ ’ਤੇ ਮੱਛਰਾਂ ਦੀ ਸਰਗਰਮੀ ਨੂੰ ਘੱਟ ਕਰਨ ‘ਚ ਮਦਦ ਕਰੇਗੀ। ਡਾ. ਸਿੰਘ ਨੇ ਦੱਸਿਆ ਕਿ ਉਹ ਹਰ ਡੇਂਗੂ ਦੇ ਮਾਮਲੇ ਦਾ ਖ਼ੁਦ ਨੋਟਿਸ ਲੈਂਦੇ ਹਨ।

