Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ 'ਚ ਰੂਹ ਕੰਬਾਊ ਘਟਨਾ! ਨੌਜਵਾਨ ਨੂੰ ਗੰਡਾਸੇ ਮਾਰ-ਮਾਰ ਉਤਾਰਿਆ ਮੌਤ ਦੇ...

ਪੰਜਾਬ ‘ਚ ਰੂਹ ਕੰਬਾਊ ਘਟਨਾ! ਨੌਜਵਾਨ ਨੂੰ ਗੰਡਾਸੇ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

 

 

ਮੋਗਾ : ਮੋਗਾ ਦੇ ਪਿੰਡ ਮਹੇਸਰੀ ‘ਚ ਰੂਹ ਕੰਬਾਊ ਘਟਨਾ ਵਾਪਰੀ ਹੈ, ਜਿੱਥੇ ਇਕ ਨੌਜਵਾਨ ਨੂੰ ਦਿਨ-ਦਿਹਾੜੇ ਗੰਡਾਸਿਆਂ ਨਾਲ ਵੱਢ ਦਿੱਤਾ ਗਿਆ ਹੈ। ਘਟਨਾ ਮਗਰੋਂ ਮੌਕੇ ‘ਤੇ ਭਾਰੀ ਪੁਲਸ ਫ਼ੋਰਸ ਪਹੁੰਚ ਚੁੱਕੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।

 

ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੋਂ ਹੋਈ ਹੈ, ਜੋ ਤਕਰੀਬਨ 22 ਸਾਲ ਦਾ ਸੀ। ਅੱਜ ਜਦੋਂ ਉਹ ਮੋਟਰਸਾਈਕਲ ‘ਤੇ ਕੰਮ ਤੋਂ ਪਰਤ ਰਿਹਾ ਸੀ ਤਾਂ ਉਸ ਦਾ ਗੰਡਾਸੇ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਫ਼ਿਲਹਾਲ ਇਸ ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।