Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਰੂਹ ਕੰਬਾਊ ਘਟਨਾ : ਪਤਨੀ ਤੇ ਸੱਸ ਦੇ ਕਤਲ ਮਗਰੋਂ...

ਪੰਜਾਬ ‘ਚ ਰੂਹ ਕੰਬਾਊ ਘਟਨਾ : ਪਤਨੀ ਤੇ ਸੱਸ ਦੇ ਕਤਲ ਮਗਰੋਂ AK-47 ਨਾਲ ਖ਼ੁਦ ਨੂੰ ਮਾਰੀ ਗੋਲੀ

 

 

ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ‘ਚ ਇਕ ਸਾਬਕਾ ਫ਼ੌਜੀ ਵਲੋਂ ਖ਼ੂਨੀ ਖੇਡ ਖੇਡਿਆ ਗਿਆ। ਉਸ ਨੇ ਪਹਿਲਾਂ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ ਇਹ ਵੱਡੀ ਵਾਰਦਾਤ ਬੀਤੀ ਰਾਤ ਪਿੰਡ ਖੁੱਥੀ ਵਿਖੇ ਵਾਪਰੀ।

ਇੱਥੇ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਸੱਤ ਨੰਬਰ ਸਕੀਮ ‘ਚ ਜਾ ਕੇ ਲੁਕ ਗਿਆ ਅਤੇ ਏ. ਕੇ.-47 ਲੈ ਕੇ ਪੌੜੀਆਂ ‘ਚ ਬੈਠ ਗਿਆ। ਜਦੋਂ ਪੁਲਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫ਼ੌਜੀ ਦਾ ਆਪਣੀ ਪਤਨੀ ਅਤੇ ਸੱਸ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।