Thursday, April 3, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਰੂਹ ਕੰਬਾਊ ਕਾਂਡ, I PHONE 11 ਲਈ ਦੋਸਤ ਦਾ ਕਤਲ

ਪੰਜਾਬ ‘ਚ ਰੂਹ ਕੰਬਾਊ ਕਾਂਡ, I PHONE 11 ਲਈ ਦੋਸਤ ਦਾ ਕਤਲ

 

ਪਟਿਆਲਾ : ਪਟਿਆਲਾ ਵਿਚ ਹੈਰਾਨ ਕਰ ਦੇਣ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਟਿਆਲਾ ਹਲਕਾ ਦੇ ਰਾਜਪੂਰਾ ਦੇ ਰੇਲਵੇ ਲਾਈਨਾਂ ਤੋਂ ਇਕ 17 ਸਾਲਾ ਨਵਜੋਤ ਨਾਮ ਦੇ ਨਾਬਾਲਗ ਲੜਕੇ ਦੀ 2 ਹਿੱਸਿਆਂ ਵਿਚ ਲਾਸ਼ ਬਰਾਮਦ ਹੋਈ ਜਿਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਦਾ ਇਸਦੇ ਹੀ ਸਾਥੀ ਵੱਲੋਂ ਕਤਲ ਕੀਤਾ ਗਿਆ ਹੈ ਜਿਸ ਦੀ ਉਮਰ ਤਕਰੀਬਨ 16 ਸਾਲ ਦੀ ਹੈ ਜਿਸਦਾ ਨਾਮ ਅਮਨਜੋਤ ਸਿੰਘ ਹੈ।

ਇਸ ਕਤਲ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਮ੍ਰਿਤਕ ਨਵਜੋਤ ਦਾ ਕਤਲ ਸਿਰਫ ਇੱਕ ਆਈ ਫੋਨ 11 ਕਰਕੇ ਕੀਤਾ ਗਿਆ ਹੈ ਜਿਸ ਦਿਨ ਨਵਜੋਤ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਇੱਕ ਦਿਨ ਪਹਿਲਾਂ ਨਵਜੋਤ ਦਾ ਜਨਮਦਿਨ ਸੀ ਅਤੇ ਉਸਨੇ ਆਪਣੇ ਦੋਸਤ ਦੇ ਨਾਲ ਬਾਹਰ ਆਪਣਾ ਜਨਮ ਦਿਨ ਮਨਾਇਆ ਸੀ। 24 ਤਾਰੀਖ਼ ਨੂੰ ਨਵਜੋਤ ਦਾ ਜਨਮਦਿਨ ਸੀ ਅਤੇ 25 ਨੂੰ ਉਸਨੇ ਆਪਣੇ ਘਰ ਪਰਿਵਾਰ ਨੂੰ ਫੋਨ ਕੀਤਾ ਕਿ ਮੈਂ ਬਾਹਰ ਆਪਣੇ ਦੋਸਤਾਂ ਨਾਲ ਹਰਿਦੁਆਰ ਘੁੰਮਣ ਜਾ ਰਿਹਾ ਹਾਂ ਮੈਂ 2 ਦਿਨ ਬਾਅਦ ਵਾਪਸ ਆਵਾਂਗਾ। ਫਿਰ ਕੁਝ ਸਮੇਂ ਬਾਅਦ ਨਵਜੋਤ ਨੇ ਘਰ ਫੋਨ ਕਰਕੇ ਕਿਹਾ ਕਿ ਮੈਂ ਉੱਥੇ ਨਹੀਂ ਜਾ ਰਿਹਾ ਮੈਂ ਘਰ ਵਾਪਸ ਆ ਰਿਹਾ ਹਾਂ ਪਰ ਉਹ ਵਾਪਸ ਨਹੀਂ ਆਇਾਆ।

ਇਸ ਤੋਂ ਬਾਅਦ ਜਦੋਂ ਉਹ ਕਾਫੀ ਦੇਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਕਤਲ ਕਰਨ ਮਗਰੋਂ ਸਰੀਰ ਦੇ ਦੋ ਹਿੱਸੇ ਕਰਕੇ ਉਸਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਗਿਆ। ਫਿਲਹਾਲ ਮ੍ਰਿਤਕ ਨੌਜਵਾਨ ਦੇ ਕਾਤਲ 16 ਸਾਲਾ ਅਮਨਜੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਬਾਲ ਘਰ ਭੇਜ ਦਿੱਤਾ ਜਾਵੇਗਾ।