ਕੜਾਕੇ ਦੀ ਗਰਮੀ ਕਾਰਨ ਦਿੱਲੀ ਵਿੱਚ ਬਿਜਲੀ ਦੀ ਮੰਗ ਵਧ ਗਈ ਹੈ। 23 ਮਈ ਨੂੰ ਦੁਪਹਿਰ ਕਰੀਬ 3:42 ਵਜੇ ਦਿੱਲੀ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 8000 ਮੈਗਾਵਾਟ ਤੱਕ ਪਹੁੰਚ ਗਈ। ਡਿਸਕਾਮ ਅਧਿਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਦੇ ਇਤਿਹਾਸ ‘ਚ ਇਹ ਮੰਗ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਇਸ ਮੰਗ ਨੇ ਇਕ ਦਿਨ ਪਹਿਲਾਂ ਬਣੇ ਰਿਕਾਰਡ ਨੂੰ ਤੋੜ ਦਿੱਤਾ। ਕੱਲ ਦੁਪਹਿਰ ਮੰਗ 7717 ਮੈਗਾਵਾਟ ਦੇ ਉੱਚ ਪੱਧਰ ‘ਤੇ ਪਹੁੰਚ ਗਈ ਅਤੇ ਕੁਝ ਘੰਟਿਆਂ ਬਾਅਦ 23:01 ਵਜੇ ਇਹ ਰਿਕਾਰਡ ਵੀ ਟੁੱਟ ਗਿਆ।
ਆਤਿਸ਼ੀ ਨੇ ਕਿਹਾ, ‘ਦਿੱਲੀ ਦੇਸ਼ ਦਾ ਇਕਲੌਤਾ ਰਾਜ ਹੈ ਜੋ ਪੂਰੇ ਰਾਜ ਨੂੰ 24 ਘੰਟੇ ਬਿਜਲੀ ਪ੍ਰਦਾਨ ਕਰਦਾ ਹੈ। ਇਸ ਦੇ ਲਈ ਮੈਂ ਦਿੱਲੀ ਦੇ ਸਾਰੇ ਲੋਕਾਂ ਦੀ ਤਰਫੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੀ ਹਾਂ। ਦਿੱਲੀ ਦੇ ਗੁਆਂਢੀ ਰਾਜਾਂ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੇ ਲੰਬੇ ਸਮੇਂ ਤੋਂ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ। ਯੂਪੀ ਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਭਾਰੀ ਬਿਜਲੀ ਕੱਟ ਹੈ। ਅੱਜ ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਦੇ ਭਾਰੀ ਕੱਟ ਲੱਗ ਰਹੇ ਹਨ, ਪਰ ਦਿੱਲੀ ਵਿੱਚ ਬਿਜਲੀ 24 ਘੰਟੇ ਉਪਲਬਧ ਹੈ।
ਉਨ੍ਹਾਂ ਕਿਹਾ ਕਿ ‘ਜੁਲਾਈ-ਅਗਸਤ ਵਿੱਚ ਬਿਜਲੀ ਦੀ ਖਪਤ ਵੱਧ ਜਾਂਦੀ ਹੈ, ਪਰ ਇਸ ਵਾਰ ਲੋਡ ਪਹਿਲਾਂ ਹੀ ਬਹੁਤ ਵਧ ਗਿਆ ਹੈ। ਅਨੁਮਾਨ ਹੈ ਕਿ ਜੁਲਾਈ-ਅਗਸਤ ‘ਚ ਮੰਗ 8000 ਮੈਗਾਵਾਟ ਤੱਕ ਪਹੁੰਚ ਸਕਦੀ ਹੈ ਪਰ ਦਿੱਲੀ ਸਰਕਾਰ ਅਤੇ ਬਿਜਲੀ ਕੰਪਨੀਆਂ ਇਸ ਮੰਗ ਨੂੰ ਪੂਰਾ ਕਰਨ ਲਈ ਤਿਆਰ ਹਨ।