Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਪੁਣੇ ‘ਚ  ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 3 ਲੋਕਾਂ ਦੀ ਮੌਤ

ਪੁਣੇ ‘ਚ  ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 3 ਲੋਕਾਂ ਦੀ ਮੌਤ

 

ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਦੇ ਹਾਦਸੇ ਦੇ ਸ਼ਿਕਾਰ ਹੋਣ ਜਾਣ ਅਤੇ ਉਸ ਵਿਚ ਅੱਗ ਲੱਗ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹੈਲੀਕਾਪਟਰ ਸਰਕਾਰੀ ਸੀ ਜਾਂ ਪ੍ਰਾਈਵੇਟ ਇਸ ਬਾਰੇ ਜਾਣਕਾਰੀ ਉਪਲੱਬਧ ਨਹੀਂ ਹੈ। ਪਿੰਪਰੀ ਚਿੰਚਵੜ ਪੁਲਸ ਨੇ ਦੱਸਿਆ ਕਿ ਘਟਨਾ ਸਵੇਰੇ ਪੌਣੇ 7 ਵਜੇ ਬਾਧਵਨ ਖੇਤਰ ਦੇ ਪਹਾੜੀ ਇਲਾਕੇ ਵਿਚ ਵਾਪਰੀ।

ਹਾਦਸਾ ਇੰਨਾ ਭਿਆਨਕ ਸੀ ਕਿ ਹੈਲੀਕਾਪਟਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਦੀ ਮੌਤ ਹੋ ਗਈ। ਪੁਲਸ ਦੇ ਕੰਟਰੋਲ ਰੂਪ ਵਿਚ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪੁਲਸ ਅਤੇ ਅਧਿਕਾਰੀ ਪਹੁੰਚੇ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸੇ ਦੀ ਵਜ੍ਹਾ ਅਜੇ ਸਾਫ਼ ਨਹੀਂ ਹੋ ਸਕੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਹਾਦਸਾ ਧੁੰਦ ਜਾਂ ਤਕਨੀਕੀ ਖਾਮੀ ਦੀ ਵਜ੍ਹਾ ਕਾਰਨ ਵਾਪਰਿਆ। ਪਿਛਲੇ ਮਹੀਨੇ ਵੀ ਇੱਥੇ ਇਕ ਹੈਲੀਕਾਪਟਰ ਕ੍ਰੈਸ਼ ਹੋਇਆ ਸੀ। ਐਮਰਜੈਂਸੀ ਸਰਵਿਸੇਜ਼ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਕ੍ਰੈਸ਼ ਵਿਚ ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਟੀਮ ਪਹੁੰਚੀ ਹੈ।