ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਪੁਲਸ ਨੇ 20 ਕਰੋੜ ਰੁਪਏ ਦੀ ਕੀਮਤ ਦੀ 2.7 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਅਤੇ ਨਸ਼ਾ ਤਸਕਰੀ ਗਿਰੋਹ ਦੇ ਤਿੰਨ ਪ੍ਰਮੁੱਖ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਉੜੀ ਤਹਿਸੀਲ ਦੇ ਜੰਬੂਰ ਪੱਤਣ ਇਲਾਕੇ ਦੇ ਰਹਿਣ ਵਾਲੇ ਨਾਜ਼ਿਮ ਦੀਨ ਨਾਂ ਦੇ ਵਿਅਕਤੀ ਕੋਲੋਂ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ। ਉਸ ਨੂੰ 21 ਅਕਤੂਬਰ ਨੂੰ ਖਾਨਪੋਰਾ ‘ਚ ਇਕ ਜਾਂਚ ਚੌਕੀ ‘ਤੇ ਤਲਾਸ਼ੀ ਲਈ ਹਿਰਾਸਤ ‘ਚ ਲਿਆ ਗਿਆ ਸੀ, ਜਿਸ ਕੋਲ ਇਕ ਪੋਲੀਥੀਨ ਬੈਗ ‘ਚ ਲੁਕੋਈ ਗਈ 519 ਗ੍ਰਾਮ ਹੈਰੋਇਨ ਬਰਾਮਦ ਹੋਈ। ਬੁਲਾਰੇ ਨੇ ਕਿਹਾ,”ਪੁੱਛਗਿੱਛ ਦੌਰਾਨ ਨਾਜ਼ਿਮ ਨੇ ਨਸ਼ੀਲੇ ਪਦਾਰਥ ਤਸਕਰੀ ‘ਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ, ਜਿਸ ‘ਚ ਸ਼੍ਰੀਨਗਰ ਦੇ ਇਕ ਅਣਪਛਾਤੇ ਵਿਅਕਤੀ ਦੇ ਕਹਿਣ ‘ਤੇ ਇਹ ਸਭ ਕੀਤਾ।” ਬੁਲਾਰੇ ਅਨੁਸਾਰ ਨਾਜ਼ਿਮ ਦਾ ਸੰਦਰਭ ਮੀਰ ਸਾਹਿਬ ਨੂੰ ਲੈ ਕੇ ਸੀ।