Become a member

Get the best offers and updates relating to Liberty Case News.

― Advertisement ―

spot_img
spot_img
HomeBig Newsਮੰਦਰ ਨੇੜੇ ਜਾਨਵਰਾਂ ਦੇ ਅਵਸ਼ੇਸ਼ ਮਿਲਣ 'ਤੇ ਹਿੰਦੂ ਸੰਗਠਨਾਂ ਦਾ ਵਿਰੋਧ, 4...

ਮੰਦਰ ਨੇੜੇ ਜਾਨਵਰਾਂ ਦੇ ਅਵਸ਼ੇਸ਼ ਮਿਲਣ ‘ਤੇ ਹਿੰਦੂ ਸੰਗਠਨਾਂ ਦਾ ਵਿਰੋਧ, 4 ਪੁਲਸ ਮੁਲਾਜ਼ਮ ਮੁਅੱਤਲ

 

ਕਾਨਪੁਰ (ਯੂਪੀ) : ਕਾਨਪੁਰ ਜ਼ਿਲ੍ਹੇ ਦੇ ਬਿਲਹੋਰ ਇਲਾਕੇ ਵਿੱਚ ਇੱਕ ਮੰਦਰ ਨੇੜੇ ਵਰਜਿਤ ਜਾਨਵਰਾਂ ਦੇ ਅਵਸ਼ੇਸ਼ ਮਿਲਣ ਦੇ ਮਾਮਲੇ ਵਿੱਚ ਬਿਲਹੋਰ ਪੁਲਸ ਸਟੇਸ਼ਨ ਦੇ ਇੰਚਾਰਜ ਸਮੇਤ ਚਾਰ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਸਥਾਨਕ ਨਿਵਾਸੀਆਂ ਅਤੇ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਵੱਲੋਂ ਸੋਮਵਾਰ ਨੂੰ ਜਾਨਵਰਾਂ ਦੇ ਅਵਸ਼ੇਸ਼ਾਂ ਦੀ ਖੋਜ ਦਾ ਵਿਰੋਧ ਕਰਨ ਤੋਂ ਬਾਅਦ ਕੀਤੀ ਗਈ।ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਉਸ ਸਮੇਂ ਸਾਹਮਣੇ ਆਈ, ਜਦੋਂ ਪਿੰਡ ਵਾਸੀਆਂ ਨੇ ਬਿਲਹੋਰ ਦੇ ਗੜ੍ਹਨਾਪੁਰ ਖੇਤਰ ਵਿੱਚ ਇੱਕ ਮੰਦਰ ਦੇ ਨੇੜੇ ਜਾਨਵਰਾਂ ਦੇ ਅਵਸ਼ੇਸ਼, ਮਾਸ, ਹੱਡੀਆਂ ਅਤੇ ਛਿੱਲਾਂ ਵੇਖੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਬਾਅਦ ਵਿੱਚ ਅਵਸ਼ੇਸ਼ਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਤਣਾਅ ਵਧ ਗਿਆ। ਇਸ ਤੋਂ ਤੁਰੰਤ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਵਸ਼ੇਸ਼ ਜਾਣਬੁੱਝ ਕੇ ਧਾਰਮਿਕ ਸਥਾਨ ਦੇ ਨੇੜੇ ਰੱਖੇ ਗਏ ਸਨ।