Saturday, August 23, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਰੋਡਵੇਜ਼ ਬੱਸ ਤੇ ਬੋਲੇਰੋ ਦੀ ਭਿਆਨਕ ਟੱਕਰ, 3 ਔਰਤਾਂ ਸਣੇ 4 ਦੀ...

ਰੋਡਵੇਜ਼ ਬੱਸ ਤੇ ਬੋਲੇਰੋ ਦੀ ਭਿਆਨਕ ਟੱਕਰ, 3 ਔਰਤਾਂ ਸਣੇ 4 ਦੀ ਮੌਤ

ਜੈਪੁਰ : ਰਾਜਸਥਾਨ ਦੇ ਡੀਡਵਾਨਾ-ਕੁਚਮਨ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਰੋਡਵੇਜ਼ ਦੀ ਬੱਸ ਅਤੇ ‘ਬੋਲੇਰੋ’ ਕਾਰ ਵਿਚਕਾਰ ਭਿਆਨਕ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਜਸਵੰਤਗੜ੍ਹ ਦੇ ਪੁਲਸ ਇੰਸਪੈਕਟਰ ਜੋਗਿੰਦਰ ਰਾਠੌਰ ਨੇ ਦੱਸਿਆ ਕਿ ਬੋਲੇਰੋ ਵਿੱਚ ਸਵਾਰ ਲੋਕ ਮੋਮਾਸਰ ਪਿੰਡ ਤੋਂ ਪੁਸ਼ਕਰ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਇਕ ਕਾਰ ਲੱਡਨੂਨ-ਸੁਜਾਨਗੜ੍ਹ ਸੜਕ ‘ਤੇ ਇੱਕ ਰੋਡਵੇਜ਼ ਬੱਸ ਨਾਲ ਜ਼ੋਰਦਾਰ ਟਕਰਾ ਗਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸ਼ਾਰਦਾ ਦੇਵੀ, ਲਿਛਮਾ, ਤੁਲਚੀ ਦੇਵੀ ਅਤੇ ਓਮਪ੍ਰਕਾਸ਼ (42) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਰੂਪਾ (45), ਭੋਜਰਾਜ (17), ਮੁਰਲੀ ​​(11) ਅਤੇ ਮਮਤਾ (15) ਵਜੋਂ ਹੋਈ ਹੈ। ਇਸ ਹਾਦਸੇ ਨਾਲ ਬੱਸ ਵਿੱਚ ਸਵਾਰ ਕੁਝ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਘਟਨਾ ਸਥਾਨ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।