ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਮਾਸਕੋ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਰੂਸ ਤੇ ਯੂਕ੍ਰੇਨ ਦੀ ਜੰਗ ਨੂੰ ਲੈ ਕੇ ਚਰਚਾ ਕੀਤੀ। ਕਈ ਘੰਟਿਆਂ ਤੱਕ ਚੱਲੀ ਬੈਠਕ ਤੋਂ ਬਾਅਦ ਹੰਗਰੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਂਤੀ ਦੀ ਪ੍ਰਾਪਤੀ ਲਈ ਦੋਵਾਂ ਦੇਸ਼ਾਂ ਦੇ ਵਿਚਾਰ ਅਜੇ ਵੀ ਇੱਕ ਦੂਜੇ ਨਾਲੋ ਵੱਖਰੇ ਹਨ। ਪਰ ਜੰਗ ਨੂੰ ਖਤਮ ਕਰਨ ਲਈ ਕਈ ਕਦਮ ਚੁੱਕਣ ਦੀ ਲੋੜ ਹੈ ਪਰ ਅਸੀਂ ਗੱਲਬਾਤ ਮੁੜ ਸ਼ੁਰੂ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ।
ਹੰਗਰੀ ਦੇ ਪ੍ਰਧਾਨ ਮੰਤਰੀ ਤੋਂ ਇਲਵਾ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਇਸ ਬੈਠਕ ਨੂੰ ਸਪੱਸ਼ਟ ਅਤੇ ਉਪਯੋਗੀ ਗੱਲਬਾਤ ਦੱਸਿਆ। ਜੰਗਬੰਦੀ ਦੀਆਂ ਸ਼ਰਤਾਂ ਨੂੰ ਮੁੜ ਦੌਹਰਾਉਂਦੇ ਹੋਏ ਪੁਤਿਨ ਨੇ ਕਿਹਾ ਕਿ ਰੂਸ ਕਿਸੇ ਵੀ ਸਮੇਂ ਜੰਗਬੰਦੀ ਲਈ ਤਿਆਰ ਹੈ ਪਰ ਰੂਸ ਯੂਕ੍ਰੇਨ ’ਚ ਰੂਸੀ ਕਬਜ਼ੇ ਵਾਲੇ ਸ਼ਹਿਰਾਂ ’ਤੇ ਕਬਜ਼ਾ ਨਹੀਂ ਛੱਡੇਗਾ। ਹਾਲਾਂਕਿ ਰੂਸ ਨੇ ਇੱਕ ਅਜਿਹੇ ਸ਼ਹਿਰ ਦਾ ਵੀ ਨਾਂ ਲਿਆ ਜਿਸ ’ਤੇ ਰੂਸ ਦਾ ਕਬਜ਼ਾ ਨਹੀਂ ਹੈ।