ਟੋਕੀਓ – ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਹੈ ਕਿ ਉਹ ਅਮਰੀਕਾ ਨਾਲ ਟੈਰਿਫ ਸਮਝੌਤੇ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਅਸਤੀਫ਼ੇ ਦਾ ਫੈਸਲਾ ਕਰਨਗੇ। ਪਿਛਲੇ ਹਫਤੇ ਦੇ ਅੰਤ ਵਿੱਚ ਹੋਈਆਂ ਚੋਣਾਂ ਵਿੱਚ ਇਸ਼ੀਬਾ ਦੀ ਸੱਤਾਧਾਰੀ ਪਾਰਟੀ ਨੂੰ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਅਹੁਦਾ ਛੱਡਣ ਦਾ ਦਬਾਅ ਵਧ ਗਿਆ ਹੈ।
ਉਨ੍ਹਾਂ ਦੀ ਪਾਰਟੀ ‘ਲਿਬਰਲ ਡੈਮੋਕ੍ਰੇਟਿਕ ਪਾਰਟੀ’ ਅਤੇ ਸਹਿਯੋਗੀ ‘ਕੋਮੇਤੋ’ ਨੇ ਐਤਵਾਰ ਨੂੰ 248 ਮੈਂਬਰੀ ਉੱਚ ਸਦਨ ਵਿੱਚ ਬਹੁਮਤ ਗੁਆ ਦਿੱਤਾ। ਇਸ਼ੀਬਾ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਨਾਲ ਟੈਰਿਫ ਗੱਲਬਾਤ ਸਮੇਤ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਅਹੁਦੇ ‘ਤੇ ਬਣੇ ਰਹਿਣਗੇ। ਅਮਰੀਕਾ ਨਾਲ ਟੈਰਿਫ ਸਮਝੌਤੇ ਤੋਂ ਬਾਅਦ… ਉਨ੍ਹਾਂ ਦੇ ਸੰਭਾਵੀ ਅਸਤੀਫ਼ੇ ਦਾ ਰਸਤਾ ਸਾਫ਼ ਹੋ ਗਿਆ ਹੈ। ਜਾਪਾਨੀ ਮੀਡੀਆ ਨੇ ਕਿਹਾ ਹੈ ਕਿ ਉਹ ਅਗਸਤ ਵਿੱਚ ਅਹੁਦਾ ਛੱਡਣ ਦਾ ਐਲਾਨ ਕਰ ਸਕਦੇ ਹਨ।