Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਪ੍ਰਬੰਧਾਂ ਦੀ ਨਿਗਰਾਨੀ ਲਈ...

ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਪ੍ਰਬੰਧਾਂ ਦੀ ਨਿਗਰਾਨੀ ਲਈ ਚੋਣ ਅਬਜ਼ਰਵਰਾਂ ਵਜੋਂ ਤਾਇਨਾਤ ਆਈ.ਏ.ਐਸ. ਅਧਿਕਾਰੀਆਂ ਦੀ ਸੂਚੀ ਜਾਰੀ

 

ਚੰਡੀਗੜ੍ਹ, 13 ਦਸੰਬਰ 2024:ਰਾਜ ਚੋਣ ਕਮਿਸ਼ਨ ਪੰਜਾਬ ਨੇ 21 ਦਸੰਬਰ, 2024 ਨੂੰ ਕਰਵਾਈਆਂ ਜਾਣ ਵਾਲੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ 22 ਆਈ.ਏ.ਐਸ. ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਘਨਸ਼ਿਆਮ ਥੋਰੀ, ਆਈ.ਏ.ਐਸ. ਨੂੰ ਨਗਰ ਨਿਗਮ, ਅੰਮ੍ਰਿਤਸਰ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਜਦਕਿ ਅਰਵਿੰਦਪਾਲ ਸਿੰਘ ਸੰਧੂ ਆਈ.ਏ.ਐਸ. ਨੂੰ ਨਗਰ ਨਿਗਮ, ਜਲੰਧਰ ਲਈ, ਪੁਨੀਤ ਗੋਇਲ ਆਈ.ਏ.ਐਸ. ਨੂੰ ਨਗਰ ਨਿਗਮ, ਲੁਧਿਆਣਾ ਲਈ, ਅਨਿੰਦਿਤਾ ਮਿੱਤਰਾ ਆਈ.ਏ.ਐਸ. ਨੂੰ ਨਗਰ ਨਿਗਮ, ਪਟਿਆਲਾ ਲਈ, ਬਬੀਤਾ ਆਈ.ਏ.ਐਸ. ਨੂੰ ਨਗਰ ਨਿਗਮ ਫਗਵਾੜਾ ਲਈ, ਹਰਗੁਣਜੀਤ ਕੌਰ ਆਈ.ਏ.ਐਸ. ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਅੰਮ੍ਰਿਤਸਰ ਲਈ, ਸੰਯਮ ਅਗਰਵਾਲ ਆਈ.ਏ.ਐਸ. ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਬਠਿੰਡਾ ਲਈ, ਭੁਪਿੰਦਰ ਸਿੰਘ ਆਈ.ਏ.ਐਸ.  ਨਗਰ ਕੌਂਸਲਾਂ/ਨਗਰ ਪੰਚਾਇਤਾਂ, ਬਰਨਾਲਾ ਲਈ, ਅਮਨਦੀਪ ਕੌਰ ਆਈ.ਏ.ਐਸ. ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਫਤਿਹਗੜ੍ਹ ਸਾਹਿਬ ਲਈ ਅਤੇ ਉਪਕਾਰ ਸਿੰਘ ਆਈ.ਏ.ਐਸ.  ਨਗਰ ਕੌਂਸਲਾਂ/ਨਗਰ ਪੰਚਾਇਤਾਂ, ਫਿਰੋਜ਼ਪੁਰ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ, ਅਪਨੀਤ ਰਿਆਤ ਆਈ.ਏ.ਐਸ. ਨੂੰ ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਹੁਸ਼ਿਆਰਪੁਰ ਲਈ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਦਕਿ ਅਮਿਤ ਤਲਵਾੜ ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਜਲੰਧਰ ਲਈ, ਸੰਦੀਪ ਹੰਸ ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਕਪੂਰਥਲਾ ਲਈ, ਰਾਮਵੀਰ, ਆਈ.ਏ.ਐਸ.  ਨੂੰ ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਲੁਧਿਆਣਾ ਲਈ, ਦਲਜੀਤ ਸਿੰਘ ਮਾਂਗਟ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਮਾਨਸਾ ਲਈ, ਕੇਸ਼ਵ ਹਿੰਗੋਨੀਆ, ਆਈ.ਏ.ਐਸ.  ਨੂੰ ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਮੋਗਾ ਲਈ, ਅੰਮ੍ਰਿਤ ਸਿੰਘ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਐਸ.ਏ.ਐਸ. ਨਗਰ ਲਈ, ਰਵਿੰਦਰ ਸਿੰਘ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਸ੍ਰੀ ਮੁਕਤਸਰ ਸਾਹਿਬ ਲਈ, ਸਾਗਰ ਸੇਤੀਆ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਐਸ.ਬੀ.ਐਸ. ਨਗਰ ਲਈ, ਹਰਬੀਰ ਸਿੰਘ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਪਟਿਆਲਾ ਲਈ, ਕੰਵਲਪ੍ਰੀਤ ਬਰਾੜ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਸੰਗਰੂਰ ਲਈ ਅਤੇ ਸੰਦੀਪ ਕੁਮਾਰ, ਆਈ.ਏ.ਐਸ.  ਨੂੰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਤਰਨਤਾਰਨ ਲਈ ਚੋਣ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਆਮ ਜਨਤਾ ਅਤੇ ਉਮੀਦਵਾਰਾਂ ਦੀ ਜਾਣਕਾਰੀ ਹਿੱਤ ਹੈ।