Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪਾਵਨ ਸਰੂਪਾਂ ਦੇ ਇਨਸਾਫ਼ ਲਈ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ 15...

ਪਾਵਨ ਸਰੂਪਾਂ ਦੇ ਇਨਸਾਫ਼ ਲਈ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ 15 ਦਿਨਾਂ ਪਿੱਛੋਂ ਚੁੱਕਾਂਗੇ ਠੋਸ ਕਦਮ : ਡੱਲੇਵਾਲ

ਅੰਮ੍ਰਿਤਸਰ  : 328 ਪਾਵਨ ਸਰੂਪਾਂ ਦੇ ਇਨਸਾਫ ਲਈ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਦਿੱਤੇ ਜਾ ਰਹੇ ਪੰਥਕ ਹੋਕੇ ਤਹਿਤ ਸਯੁੰਕਤ ਕਿਸਾਨ ਮਜਦੂਰ ਗੈਰ ਰਾਜਨੀਤਕ ਮੋਰਚੇ ਦੇ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਗੁਰੂ ਨਗਰੀ ਪਹੁੰਚ ਹੈਰੀਟੇਜ ਵਿਖੇ ਕਾਨਫਰੰਸ ਕਰਕੇ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਦੇ ਇਨਸਾਫ ਲਈ ਪੰਜਾਬ ਸਰਕਾਰ ਦੋਸ਼ੀਆ ਖਿਲਾਫ ਤੁਰੰਤ ਕਾਰਵਾਈ ਕਰਕੇ ਇਨਸਾਫ ਦੇਵੇ। ਜੇਕਰ ਸਰਕਾਰ ਨੇ ਕੋਈ ਢਿੱਲਮੱਠ ਵਰਤੀ ਤਾਂ 15 ਦਿਨਾਂ ਬਾਅਦ ਸਿੱਖ ਸੰਗਤਾਂ ਆਗੂਆਂ ਅਤੇ ਸੇਵਾਦਾਰਾਂ ਦੀ ਸਲਾਹ ਨਾਲ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ। ਉਸ ਵਿੱਚ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸਰਕਾਰ ਜਾਂ ਪ੍ਰਸ਼ਾਸਨ ਦੀ ਹੋਵੇਗੀ, ਕਿਉਂਕਿ ਅਸੀਂ ਸ਼ਾਂਤੀ ਪੂਰਵਕ ਜਿੱਥੇ ਹੋਰ ਅੰਦੋਲਨ ਲੜੇ, ਇੱਥੇ ਵੀ ਪਿਛਲੇ ਪੰਜ ਸਾਲ ਤੋਂ ਲੜ ਰਹੇ ਹਾਂ ਅਤੇ ਸਾਡਾ ਭਾਈ ਗੁਰਜੀਤ ਸਿੰਘ ਵੀ ਸਮਾਣੇ ਲੜ ਰਿਹਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਅਸੀਂ ਕਿਸਾਨੀ ਮੋਰਚੇ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨਾਲ ਕੀਤੇ ਵਾਅਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਭਾਈਚਾਰਕ ਸਾਂਝ ਅਮਨ-ਸ਼ਾਂਤੀ ਅਤੇ ਦੇਸ਼ ਦੀ ਏਕਤਾ ਲਈ ਇਸ ਅੰਦੋਲਨ ਨੂੰ ਆਪਣਾ ਹੀ ਨਹੀ ਸਗੋਂ ਹਰੇਕ ਵਰਗ ਦਾ ਅੰਦੋਲਨ ਸਮਝਕੇ ਨਾਲ ਖੜ੍ਹੇ ਹਾਂ, ਜੋ ਕਿ ਸਾਡਾ ਸਭ ਦਾ ਫਰਜ਼ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜ਼ਿੰਮੇਵਾਰ ਲੋਕ ਹਨ, ਸਭ ਬਰਾਬਰ ਦੇ ਦੋਸ਼ੀ ਹਨ। ਜੇਕਰ ਪ੍ਰਧਾਨ ‘ਤੇ ਹੋਏ ਹਮਲੇ ਤੇ ਸ਼੍ਰੋਮਣੀ ਕਮੇਟੀ 307 ਲੁਆ ਸਕਦੀ ਹੈ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ‘ਤੇ ਕਿਉਂ ਨਹੀਂ ਅਜੇ ਤੱਕ ਕੋਈ ਕਾਰਵਾਈ ਕਰਵਾ ਸਕੀ? ਇਸ ਮੌਕੇ ਬਲਦੇਵ ਸਿੰਘ ਸਿਰਸਾ, ਭਾਈ ਗੁਰਵਤਨ ਸਿੰਘ ਮੁਕੇਰੀਆਂ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।