Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਜੇ ਬਿੱਟੂ ਵਿੱਚ ਇੰਨੀ ਹਿੰਮਤ ਸੀ ਤਾਂ ਇਸ ਚੋਣ ਵਿੱਚ ਆਪਣੇ ਪਰਿਵਾਰ...

ਜੇ ਬਿੱਟੂ ਵਿੱਚ ਇੰਨੀ ਹਿੰਮਤ ਸੀ ਤਾਂ ਇਸ ਚੋਣ ਵਿੱਚ ਆਪਣੇ ਪਰਿਵਾਰ ‘ਚੋਂ ਕਿਸੇ ਨੂੰ ਖੜ੍ਹਾ ਕਿਉਂ ਨਹੀਂ ਕੀਤਾ? – ਤਰੁਣਪ੍ਰੀਤ ਸੌਂਧ

 

 

ਚੰਡੀਗੜ੍ਹ, 8 ਜੂਨ

ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਭਾਜਪਾ ਆਗੂ ਰਵਨੀਤ ਬਿੱਟੂ ਦੇ ਬਿਆਨ ਦਾ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਬਿੱਟੂ ਵਿੱਚ ਇੰਨੀ ਹਿੰਮਤ ਸੀ ਤਾਂ ਉਨ੍ਹਾਂ ਨੇ ਇਸ ਚੋਣ ਵਿੱਚ ਆਪਣੇ ਪਰਿਵਾਰ ‘ਚੋਂ ਕਿਸੇ ਨੂੰ ਵੀ ਕਿਉਂ ਨਹੀਂ ਖੜ੍ਹਾ ਕੀਤਾ?

ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਬਿੱਟੂ ਨੂੰ ਖੁਦ ਚੋਣ ਲੜਨ ਜਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਚੋਣ ਲੜਨ ਲਈ ਭੇਜਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਉਹ ਚੋਣ ਲੜਦੇ ਹਨ ਤਾਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਇਸ ਲਈ ਭਾਜਪਾ ਨੇ ਆਖਰੀ ਸਮੇਂ ‘ਤੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ, ਪਾਰਟੀ ਨੇ ਆਖਰੀ ਸਮੇਂ ਤੱਕ ਬਿੱਟੂ ਦੇ ਫੈਸਲੇ ਦੀ ਉਡੀਕ ਕੀਤੀ, ਪਰ ਉਹ ਮੁਕੱਰ ਗਏ।

ਉਨ੍ਹਾਂ ਕਿਹਾ ਕਿ ਰਾਜ ਸਭਾ ਅਹੁਦੇ ਦੇ ਲਾਲਚ ਵਿੱਚ, ਬਿੱਟੂ ਨੇ ਆਪਣੇ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਨਾਲ ਵਿਸ਼ਵਾਸਘਾਤ ਕੀਤਾ ਅਤੇ ਆਪਣੀ ਜ਼ਮੀਰ ਵੇਚ ਦਿੱਤੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਕਿਸੇ ਵੀ ਪਾਰਟੀ ਦੇ ਸਕੇ ਨਹੀਂ ਹਨ। ਉਹ ਜਿੱਥੇ ਵੀ ਫਾਇਦਾ ਦੇਖਦੇ ਹਨ, ਉੱਥੇ ਚਲੇ ਜਾਂਦੇ ਹਨ। ਉਨ੍ਹਾਂ ਦਾ ਕਦੇ ਕੋਈ ਰਾਜਨੀਤਿਕ ਸਟੈਂਡ ਨਹੀਂ ਰਿਹਾ ਹੈ।

ਸੋਂਧ ਨੇ ਮੀਡੀਆ ਨੂੰ ਬਿੱਟੂ ਦੇ ਪੁਰਾਣੇ ਬਿਆਨ ਸੁਣਾਏ, ਜਿਸ ਵਿੱਚ ਉਹ ਭਾਜਪਾ ਨੂੰ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਕਹਿ ਰਹਿ ਸਨ। ਇਸ ‘ਤੇ ਸੌਂਧ ਨੇ ਪੁੱਛਿਆ ਕਿ ਆਖਰ ਕਿਹੜੀ ਮਜਬੂਰੀ ਸੀ ਕਿ  ਹਰ ਰੋਜ਼ ਭਾਜਪਾ ਅਤੇ ਆਰਐਸਐਸ ਨੂੰ ਗਾਲ੍ਹਾਂ ਕੱਢਣ ਵਾਲੇ ਬਿੱਟੂ ਅਚਾਨਕ ਉਸੇ ਪਾਰਟੀ ਵਿੱਚ ਸ਼ਾਮਲ ਹੋ ਗਏ। ਕਿਤੇ ਭਾਜਪਾ ਨੂੰ ਉਨ੍ਹਾਂ ਦੇ ਘੁਟਾਲਿਆਂ ਅਤੇ ਧੋਖਾਧੜੀ ਨਾਲ ਸਬੰਧਤ ਕੋਈ ਫਾਈਲ ਤਾਂ ਨਹੀਂ ਮਿਲ ਗਈ ਸੀ?

ਸੌਂਧ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਅਤੇ ਕਾਂਗਰਸ ਦੋਵੇਂ ਹੀ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਇਮਾਨਦਾਰ ਛਵੀ ਅਤੇ ਪ੍ਰਸਿੱਧੀ ਤੋਂ ਘਬਰਾਈ ਹੋਇਆਂ ਹਨ। ਦੋਵੇਂ ਪਾਰਟੀਆਂ ਨੂੰ ਵੱਡੀ ਹਾਰ ਦਾ ਡੱਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਮੈਂਬਰ ਵਜੋਂ ਲੁਧਿਆਣਾ ਵਿੱਚ ਕੀਤੇ ਗਏ ਕੰਮਾਂ ਨੇ ਇੱਥੋਂ ਦੇ ਲੋਕਾਂ ਨੂੰ ਬਹੁਤ ਸਹੂਲਤ ਦਿੱਤੀ ਹੈ। ਇਸੇ ਲਈ ਲੁਧਿਆਣਾ ਦੇ ਲੋਕ ਉਨ੍ਹਾਂ ਨੂੰ ਇਸ ਚੋਣ ਵਿੱਚ ਭਰਪੂਰ ਪਿਆਰ ਅਤੇ ਸਮਰਥਨ ਦੇ ਰਹੇ ਹਨ।

ਸੌਂਧ ਨੇ ਸਵਾਲ ਉਠਾਇਆ ਕਿ ਬਿੱਟੂ ਦਾ ਭਰਾ ਕਾਂਗਰਸ ਵਿੱਚ ਹੈ ਅਤੇ ਉਹ ਖੁਦ ਭਾਜਪਾ ਵਿੱਚ ਹਨ। ਲੋਕ ਸਭਾ ਚੋਣਾਂ ਵਿੱਚ ਵੀ ਉਹ ਕਾਂਗਰਸ ਵਿੱਚ ਹੁੰਦਿਆਂ ਬਿੱਟੂ ਦੀ ਮਦਦ ਕਰ ਰਿਹਾ ਸੀ। ਅੱਜ ਵੀ ਉਹ ਭਾਰਤ ਭੂਸ਼ਣ ਆਸ਼ੂ ਦੇ ਚੋਣ ਪ੍ਰਚਾਰ ਵਿੱਚ ਸਿਰਫ਼ ਆਪਣਾ ਚਿਹਰਾ ਦਿਖਾਉਣ ਲਈ ਜਾਂਦਾ ਹੈ। ਇਸ ‘ਤੇ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦੋਵੇਂ ਭਰਾ ਮਿਲ ਕੇ ਕਾਂਗਰਸ ਨੂੰ ਮੂਰਖ ਬਣਾ ਰਹੇ ਹਨ ਜਾਂ ਭਾਜਪਾ ਨੂੰ? ਉਨ੍ਹਾਂ ਕਿਹਾ ਕਿ ਦਰਅਸਲ ਬਿੱਟੂ ਨੂੰ ਡਰ ਹੈ ਕਿ ਜੇਕਰ ਆਮ ਆਦਮੀ ਪਾਰਟੀ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਆਪਣੀ ਕੇਂਦਰੀ ਲੀਡਰਸ਼ਿਪ ਦਾ ਸਾਹਮਣਾ ਕਿਵੇਂ ਕਰਨਗੇ। ਉਨ੍ਹਾਂ ਦੀ ਕੁਰਸੀ ਵੀ ਖ਼ਤਰੇ ਵਿੱਚ ਪੈ।ਸਕਦੀ ਹੈ!

ਸੌਂਧ ਨੇ ਬਿੱਟੂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ  ਉਨ੍ਹਾਂ ਨੂੰ ਬਿਆਨਬਾਜ਼ੀ ਕਰਨ ਦਾ ਇੰਨਾ ਸ਼ੌਕ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ। ਜਨਤਾ ਨੂੰ ਦੱਸਣ ਕਿ ਤੁਸੀਂ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਹੋ ਜਾਂ ਭਾਜਪਾ ਦੇ ਨਾਲ ਜੋ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ? ਜਦੋਂ ਤੱਕ ਤੁਸੀਂ ਆਪਣਾ ਸਟੈਂਡ ਸਪੱਸ਼ਟ ਨਹੀਂ ਕਰਦੇ, ਤੁਹਾਡੀਆਂ ਸਾਰੀਆਂ ਗੱਲਾਂ ਬੇਕਾਰ ਹਨ।