ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੌਣ ਪ੍ਰਚਾਰ ਦੇ ਚੱਲਦੇ ਅੱਜ ਪਰਗਨਾ ’ਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਦੇ ਪੀਐੱਮ ਤੇ ਝੂਠ ਬੋਲਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਕੋਈ ਛੋਟਾ ਬੱਚਾ ਝੂਠ ਬੋਲਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਕੁੱਟ ਕੇ ਸੁਧਾਰ ਦਿੰਦੀ ਹੈ, ਪਰ ਜੇ ਪ੍ਰਧਾਨ ਮੰਤਰੀ ਵਰਗੀ ਸ਼ਖਸੀਅਤ ਝੂਠ ਬੋਲਦੀ ਹੈ, ਤਾਂ ਉਨ੍ਹਾਂ ਵਿਰੁੱਧ ਵੋਟ ਦੇ ਕੇ ਝਟਕਾ ਦਿੱਤਾ ਜਾਂਦਾ ਹੈ। ਇੱਕ ਐਸਾ ਨੇਤਾ ਜਿਸ ਨੇ ਦੇਸ਼ ਨੂੰ ਵੇਚ ਦਿੱਤਾ ਹੈ। ਜਾਤ ਵੇਚੀ ਅਤੇ ਮਨੁੱਖਤਾ ਨੂੰ ਵੇਚ ਦਿੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪੀਐੱਮ ਦਾ ਕਹਿਣਾ ਹੈ ਕਿ ਮੁਸਲਮਾਨ ਐਸਸੀ-ਐਸਟੀ ਅਤੇ ਓਬੀਸੀ ਦਾ ਰਾਖਵਾਂਕਰਨ ਖੋਹ ਲੈਣਗੇ। ਕਿਵੇਂ ਖੋਹ ਲੈਣਗਾ? ਡਾ: ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਕੀਤੀ ਹੈ। ਅਸੀਂ ਉਸ ਸੰਵਿਧਾਨ ਨੂੰ ਟੁੱਟਣ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਨਾ ਹੀ ਮੁਸਲਮਾਨ ਅਜਿਹਾ ਕਰਨਗੇ ਕਿਉਂਕਿ ਉਨ੍ਹਾਂ ਨੂੰ (ਮੁਸਲਮਾਨਾਂ) ਪਤਾ ਹੈ ਕਿ ਬਹੁਗਿਣਤੀ, ਐਸਸੀ-ਐਸਟੀ-ਓਬੀਸੀ ਅਤੇ ਘੱਟਗਿਣਤੀ ਜਾਤਾਂ ਵੱਖੋ-ਵੱਖਰੀਆਂ ਹਨ। ਇਹ ਗੱਲਾਂ ਝੂਠੀਆਂ ਹਨ ਉਹ (ਪੀਐੱਮ ਮੋਦੀ) ਬਹੁਤ ਝੂਠ ਬੋਲਦੇ ਹਨ।
ਇਸ ਦੇ ਨਾਲ ਹੀ ਸੀਐੱਮ ਮਮਤਾ ਬੈਨਰਜੀ ਨੇ ਭਾਜਪਾ ਦੇ ਸੀਏਏ ਅਤੇ ਯੂਸੀਸੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਭਿਆਨਕ ਸਾਜ਼ਿਸ਼ ਹੈ। ਇੱਕ ਹੋਰ ਸਾਜ਼ਿਸ਼ ਰਚੀ ਗਈ ਹੈ ਅਤੇ ਉਹ ਹੈ ਯੂਨੀਫਾਰਮ ਸਿਵਲ ਕੋਡ, ਜਿਸ ਵਿੱਚ ਘੱਟ ਗਿਣਤੀਆਂ, ਐਸ.ਸੀ,ਐੱਸ.ਟੀ., ਓ.ਬੀ.ਸੀ., ਅਤੇ ਆਦਿਵਾਸੀਆਂ ਦੀ ਕੋਈ ਹੋਂਦ ਨਹੀਂ ਰਹੇਗੀ, ਹਿੰਦੂਆਂ ਦੀ ਵੀ ਕੋਈ ਹੋਂਦ ਨਹੀਂ ਰਹੇਗੀ, ਸਿਰਫ਼ ‘ਵਨ ਨੇਸ਼ਨ-ਵਨ ਪੋਲੀਟਿਕਲ ਪਾਰਟੀ ਲੀਡਰ’ ਹੀ ਰਹੇਗੀ… ਜੇਕਰ ਪ੍ਰਧਾਨ ਮੰਤਰੀ ਮੋਦੀ ਸੱਤਾ ਚ ਵਾਪਿਸ ਆਉਂਦੇ ਹਨ ਤਾਂ ਭਾਰਤ ‘ਚ ਹੋਰ ਚੋਣਾਂ ਨਹੀਂ ਹੋਣਗੀਆਂ। ਕਿਉਂਕਿ ਉਹ (ਪੀਐੱਮ ਮੋਦੀ) ਗਣਰਾਜ ਨੂੰ ਖ਼ਤਮ ਕਰ ਦੇਣਗੇ, ਸੰਵਿਧਾਨ ਨੂੰ ਖ਼ਤਮ ਕਰ ਦੇਣਗੇ।