ਫੂਡ ਸੇਫਟੀ ਅਤੇ ਕੁਆਲਿਟੀ ਮੈਨੇਜਮੈਂਟ ਦੇ ਖੇਤਰ ਵਿੱਚ ਆਪਣੀ ਕਿਸਮ ਦਾ ਇੱਕ ਪਹਿਲਾ ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਫੂਡ ਪ੍ਰੋਸੈਸਿੰਗ ਅਤੇ ਫੂਡ ਸੇਫਟੀ ਸੈਕਟਰਾਂ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਡਿਗਰੀ ਦੀ ਪ੍ਰੋਗਰਾਮਿੰਗ ਨੂੰ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੱਲੋਂ ਓਪਨ ਐਂਡ ਡਿਸਟੈਂਸ ਲਰਨਿੰਗ ਲੈਵਲ ’ਤੇ ਤਿਆਰ ਕੀਤਾ ਗਿਆ ਹੈ।
ਡਿਗਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਇੱਕ ਉੱਭਰਦਾ ਖੇਤਰ ਹੈ। ਬਦਲਦੀ ਜੀਵਨਸ਼ੈਲੀ, ਖਾਣ-ਪੀਣ ਦੀਆਂ ਆਦਤਾਂ, ਸ਼ਹਿਰੀਕਰਨ ਆਦਿ ਕਾਰਨ ਪ੍ਰੋਸੈਸਡ ਅਤੇ ਖਾਣ ਲਈ ਤਿਆਰ ਭੋਜਨ ਉਤਪਾਦਾਂ ਦੀ ਮੰਗ ਵਧ ਰਹੀ ਹੈ। ਜਿਸ ਕਾਰਨ ਇਹ ਉਦਯੋਗ ਵੀ ਤੇਜ਼ੀ ਨਾਲ ਵਧ ਰਿਹਾ ਹੈ। ਭੋਜਨ ਉਤਪਾਦਨ, ਅੰਤਰਰਾਸ਼ਟਰੀ ਵਪਾਰ, ਤਕਨੀਕੀ ਨਵੀਨਤਾਵਾਂ ਅਤੇ ਸਿਹਤ ਜਾਗਰੂਕਤਾ ਦੇ ਬਦਲਦੇ ਹੋਏ ਗਲੋਬਲ ਪੈਟਰਨ ਨੇ ਭੋਜਨ ਸੁਰੱਖਿਆ ਅਤੇ ਗੁਣਵੱਤਾ ਵਾਲੇ ਪੇਸ਼ੇਵਰਾਂ ਦੀ ਵੱਡੀ ਮੰਗ ਪੈਦਾ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭੋਜਨ ਸੁਰੱਖਿਆ ਅਤੇ ਗੁਣਵੱਤਾ ਪ੍ਰਬੰਧਨ ਦੇ ਖੇਤਰ ਵਿੱਚ ਮਨੁੱਖੀ ਸਰੋਤ ਪੈਦਾ ਕਰਨਾ, ਭੋਜਨ ਵਿਗਿਆਨ, ਭੋਜਨ ਪ੍ਰੋਸੈਸਿੰਗ ਅਤੇ ਭੋਜਨ ਸੁਰੱਖਿਆ ਵਰਗੇ ਬਹੁ-ਅਨੁਸ਼ਾਸਨੀ ਖੇਤਰਾਂ ਵਿੱਚ ਗਿਆਨ ਅਤੇ ਹੁਨਰ ਨੂੰ ਵਧਾਉਣਾ ਹੈ। ਇਸ ਡਿਗਰੀ ਨੂੰ ਪੂਰਾ ਕਰਨ ਤੋਂ ਬਾਅਦ ਫੂਡ ਸੇਫਟੀ ਟੀਮ ਲੀਡਰ/ਸੁਪਰਵਾਈਜ਼ਰ/ਮੈਨੇਜਰ ਫੂਡ ਇੰਡਸਟਰੀ/ਪ੍ਰਾਹੁਣਚਾਰੀ ਸੰਸਥਾਵਾਂ ਵਿੱਚ, ਕੁਆਲਿਟੀ ਕੰਟਰੋਲ ਵਿਭਾਗ ਵਿੱਚ ਤਕਨੀਕੀ ਅਧਿਕਾਰੀ, ਰੈਗੂਲੇਟਰੀ ਬਾਡੀਜ਼ ਵਿੱਚ ਫੂਡ ਸੇਫਟੀ ਅਫਸਰ/ਇੰਸਪੈਕਟਰ, ਫੂਡ ਸੇਫਟੀ ਵਿਭਾਗ, ਸਿਖਲਾਈ/ਕਸਲਟੈਂਸੀ ਸੰਸਥਾਵਾਂ ਆਦਿ ਵਿੱਚ ਸਵੈ-ਰੁਜ਼ਗਾਰ ਸਥਾਪਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਡਿਗਰੀ ਤਹਿਤ ਦਾਖ਼ਲਾ ਲੈਣ ਲਈ ਸਾਇੰਸ/ਐਗਰੀਕਲਚਰ ਵਿਸ਼ਿਆਂ ਨਾਲ 10+2 ਪਾਸ ਹੋਣਾ ਲਾਜ਼ਮੀ ਹੈ। ਦਾਖਲੇ ਲਈ, 6000 ਰੁਪਏ ਪ੍ਰਤੀ ਸਾਲ ਅਤੇ ਰਜਿਸਟ੍ਰੇਸ਼ਨ/ਵਿਕਾਸ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਦਾਖਲਾ ਲੈਣ ਲਈ 31 ਜੁਲਾਈ 2024 ਤੱਕ ਯੂਨੀਵਰਸਿਟੀ ਦੀ ਵੈੱਬਸਾਈਟ www.ignou.ac.in ‘ਤੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ।