Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਚੱਕਰਵਾਤੀ ਤੂਫ਼ਾਨ ਮੋਂਥਾ ਦਾ ਪੰਜਾਬ 'ਚ ਅਸਰ, ਮੌਸਮ ਵਿਭਾਗ ਨੇ ਕੀਤੀ ਵੱਡੀ...

ਚੱਕਰਵਾਤੀ ਤੂਫ਼ਾਨ ਮੋਂਥਾ ਦਾ ਪੰਜਾਬ ‘ਚ ਅਸਰ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

 

 

ਚੰਡੀਗੜ੍ਹ : ਚੱਕਰਵਾਤੀ ਤੂਫ਼ਾਨ ਮੋਂਥਾ ਦਾ ਪ੍ਰਭਾਵ ਪੰਜਾਬ ਵਿਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਹਾਲਾਂਕਿ ਸੂਬੇ ਵਿਚ ਮੀਂਹ ਪੈਣ ਦੇ ਆਸਾਰ ਜਾਂ ਸੰਭਾਵਨਾ ਨਹੀਂ ਹੈ ਪਰ ਹੇਠਾਂ ਵੱਲ ਚੱਲਣ ਵਾਲੀਆਂ ਹਵਾਵਾਂ ਨੇ ਪ੍ਰਦੂਸ਼ਣ ਤੋਂ ਰਾਹਤ ਦਿੱਤੀ ਹੈ ਅਤੇ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ। ਹਾਲਾਂਕਿ, ਅੱਜ ਹਵਾ ਦੇ ਹਾਲਾਤ ਬਦਲਣਗੇ, ਤਾਪਮਾਨ ਵਧੇਗਾ ਅਤੇ ਪ੍ਰਦੂਸ਼ਣ ਪ੍ਰੇਸ਼ਾਨ ਕਰ ਸਕਦਾ ਹੈ। ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਉੱਤਰ ਤੋਂ ਉੱਤਰ-ਪੂਰਬ ਵੱਲ ਹਵਾਵਾਂ ਵਗ ਰਹੀਆਂ ਹਨ। ਕੇਂਦਰੀ ਪੰਜਾਬ ਵਿਚ ਇਹ ਹਵਾਵਾਂ ਉੱਤਰ ਵੱਲ ਵਗ ਰਹੀਆਂ ਹਨ। ਨਤੀਜੇ ਵਜੋਂ ਬਠਿੰਡਾ ਅਤੇ ਅੰਮ੍ਰਿਤਸਰ ਵਿਚ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਆ ਗਿਆ ਹੈ ਪਰ ਕੇਂਦਰੀ ਪੰਜਾਬ ਵਿਚ ਸਥਿਤੀ ਚਿੰਤਾਜਨਕ ਹੈ।

 

ਵਿਭਾਗ ਸੂਤਰਾਂ ਮੁਤਾਬਕ ਚੱਕਰਵਾਤੀ ਤੂਫਾਨ ਕਾਰਨ ਹਿਮਾਚਲ ਤੋਂ ਹੇਠਾਂ ਵੱਲ ਹਵਾਵਾਂ ਵਗ ਰਹੀਆਂ ਹਨ। ਨਤੀਜੇ ਵਜੋਂ, ਸੂਬੇ ਭਰ ਵਿਚ ਤਾਪਮਾਨ 0.6 ਡਿਗਰੀ ਘੱਟ ਗਿਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 0.2 ਡਿਗਰੀ ਘੱਟ ਗਿਆ ਹੈ। ਫਰਦੀਕੋਟ ਵਿਚ ਸਭ ਤੋਂ ਵੱਧ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ, ਹੁਣ ਸਥਿਤੀ ਬਦਲਣ ਦੀ ਉਮੀਦ ਹੈ।