Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪਹਿਲਗਾਮ ਹਮਲੇ ਦਾ ਪੰਜਾਬ 'ਚ ਅਸਰ, 12 ਹਜ਼ਾਰ ਦੇ ਕਰੀਬ ਟੈਕਸੀ ਬੁਕਿੰਗਾਂ...

ਪਹਿਲਗਾਮ ਹਮਲੇ ਦਾ ਪੰਜਾਬ ‘ਚ ਅਸਰ, 12 ਹਜ਼ਾਰ ਦੇ ਕਰੀਬ ਟੈਕਸੀ ਬੁਕਿੰਗਾਂ ਰੱਦ

 

ਜਲੰਧਰ – ਪਹਿਲਗਾਮ ਵਿਚ ਹੋਏ ਅੱਤਵਾਦ ਹਮਲੇ ਦਾ ਪੰਜਾਬ ਵਿਚ ਵੀ ਅਸਰ ਵੇਖਣ ਨੂੰ ਮਿਲਿਆ ਹੈ। ਜਲੰਧਰ ਵਿੱਚ ਟੈਕਸੀ ਯੂਨੀਅਨ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਵਿਰੋਧ ਕੀਤਾ। ਯੂਨੀਅਨ ਦਾ ਕਹਿਣਾ ਹੈ ਕਿ ਅੱਤਵਾਦੀ ਹਮਲੇ ਕਾਰਨ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਰ ਨਾਗਰਿਕ ਦੇ ਮਨ ਵਿੱਚ ਗੁੱਸਾ ਹੈ। ਹਰ ਕਿਸੇ ਦਾ ਦਿਲ ਗੁੱਸੇ ਨਾਲ ਭਰਿਆ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਦੇਸ਼ ਦੀ ਸਰਕਾਰ ਇਸ ਹਮਲੇ ਦਾ ਢੁੱਕਵਾਂ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਉਹ ਸਥਾਨਕ ਸੁਰੱਖਿਆ ਨੂੰ ਲੈ ਕੇ ਪੁਲਸ ਕਮਿਸ਼ਨਰ ਅਤੇ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਦੇਣਗੇ।

ਟੈਕਸੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਰਾਜੂ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਤੋਂ ਹਰ ਕੋਈ ਗੁੱਸੇ ਵਿੱਚ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਤੋਂ ਟੈਕਸੀਆਂ ਅਤੇ ਟੈਂਪੂ ਇਥੋਂ ਬੁੱਕ ਕਰਵਾ ਕੇ ਸੈਲਾਨੀਆਂ ਲਈ ਜੰਮੂ-ਕਸ਼ਮੀਰ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਲੱਖਾਂ ਸੈਲਾਨੀ ਜੰਮੂ ਕਸ਼ਮੀਰ ਅਤੇ ਸ਼੍ਰੀਨਗਰ ਘੁੰਮਣ ਜਾਂਦੇ ਹਨ ਪਰ ਕੱਲ੍ਹ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਵੇਂ ਉਹ ਅਮਰਨਾਥ ਯਾਤਰਾ ਹੋਵੇ ਜਾਂ ਕੋਈ ਹੋਰ ਸੈਲਾਨੀ ਯਾਤਰਾ, ਉਨ੍ਹਾਂ ਦੇ ਮਨਾਂ ਵਿੱਚ ਡਰ ਹੈ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਦੀਆਂ ਲਗਭਗ 12 ਹਜ਼ਾਰ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਲੋਕ ਅਮਰਨਾਥ ਯਾਤਰਾ ‘ਤੇ ਜਾਣ ਤੋਂ ਵੀ ਡਰਦੇ ਹਨ।

Latest Articel

ਭਾਜਪਾ ਦੀ ਪੰਜਾਬ ਪ੍ਰਤੀ ਮਾਰੂ ਨੀਤੀ

0
  ਪੰਜਾਬ ਦੀ ਰਾਜਨੀਤੀ ਵਿੱਚ ਆਉਂਦੇ ਹਰੇਕ ਮੋੜ 'ਤੇ ਸਿਆਸੀ ਦਲ ਇਕ ਦੂਜੇ ਉੱਤੇ ਤੀਖੇ ਤੀਰ ਛੱਡਦੇ ਰਹਿੰਦੇ ਹਨ। ਪਰ ਜਦੋਂ ਗੱਲ ਪੰਜਾਬ ਦੀ ਆਮ...

ਕਾਇਰਤਾਪੂਰਨ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਸੈਣੀ

0
  ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸੈਲਾਨੀਆਂ 'ਤੇ ਹੋਏ 'ਕਾਇਰਾਨਾ' ਹਮਲੇ ਲਈ ਜ਼ਿੰਮੇਵਾਰ...

ਹਾਈਲੈਵਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

0
ਚੰਡੀਗੜ੍ਹ : ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ. ਜੀ. ਪੀ. ਗੌਰਵ ਯਾਦਵ ਅਤੇ ਪੁਲਸ ਦੇ ਹੋਰ ਉੱਚ...

ਯੁੱਧ ਨਸ਼ਿਆਂ ਵਿਰੁਧ’: 53ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ;...

0
ਚੰਡੀਗੜ੍ਹ, 22 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਛੇੜੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ...

ਸ਼ਰਮਸਾਰ ਪੰਜਾਬ! 54 ਸਾਲਾ ਸਿਰਫਿਰੇ ਨੇ ਸਕੀ ਭਤੀਜੀ ਸਣੇ 3 ਕੁੜੀਆਂ ਦੀ ਰੋਲੀ ਪੱਤ

0
  ਜਲੰਧਰ – ਪੰਜਾਬ ਵਿਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ 54 ਸਾਲ ਦੇ ਸਿਰਫਿਰੇ ਵਿਅਕਤੀ ਦੇ ਕਬਜ਼ੇ ਵਿਚੋਂ ਛੁਡਵਾਈਆਂ ਗਈਆਂ ਤਿੰਨਾਂ...