ਫਿਰੋਜ਼ਪੁਰ – ਡੇਰਾ ਰਾਧਾ ਸੁਆਮੀ ਬਿਆਸ ਵਿਚ ਚੱਲ ਰਹੇ ਸਤਿਸੰਗਾਂ ‘ਤੇ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ ਹੈ। ਇਸ ਸਬੰਧੀ ਰੇਲਵੇ ਵਿਭਾਗ ਸਹਾਰਨਪੁਰ ਤੋਂ ਬਿਆਸ ਵਿਚਾਲੇ ਇਕ ਜੋੜੀ ਅਤੇ ਹਜ਼ਰਤ ਨਿਜ਼ਾਮੁਦੀਨ ਤੋਂ ਬਿਆਸ ਵਿਚਾਲੇ ਇਕ ਜੋੜੀ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04565 ਸਹਾਰਨਪੁਰ ਸਟੇਸ਼ਨ ਤੋਂ 28 ਮਾਰਚ ਨੂੰ ਰਾਤ 8:50 ਵਜੇ ਚੱਲੇਗੀ ਜੋ ਅਗਲੇ ਦਿਨ ਤੜਕੇ 2:50 ਵਜੇ ਬਿਆਸ ਪਹੁੰਚੇਗੀ। ਵਾਪਸੀ ਦੇ ਲਈ ਗੱਡੀ ਨੰਬਰ 04566 ਨੂੰ ਬਿਆਸ ਸਟੇਸ਼ਨ ਤੋਂ 30 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਰਵਾਨਾ ਕੀਤਾ ਜਾਵੇਗਾ, ਜੋ ਏਸੇ ਦਿਨ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ।
ਇਨ੍ਹਾਂ ਰੇਲਗੱਡੀਆਂ ਦਾ ਦੋਹੇਂ ਪਾਸਿਓਂ ਸਟਾਪੇਜ਼ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ। ਇਸੇ ਤਰ੍ਹਾਂ ਗੱਡੀ ਨੰਬਰ 04401 ਨਿਜ਼ਾਮੁਦੀਨ ਸਟੇਸ਼ਨ ਤੋਂ 27 ਮਾਰਚ ਨੂੰ ਸ਼ਾਮ 7:40 ਵਜੇ ਚੱਲੇਗੀ ਜੋ ਅਗਲੇ ਦਿਨ ਤਡ਼ਕੇ 4:05 ਵਜੇ ਬਿਆਸ ਸਟੇਸ਼ਨ ’ਤੇ ਪਹੁੰਚੇਗੀ। ਉੱਥੋਂ ਵਾਪਸੀ ਦੇ ਲਈ ਗੱਡੀ ਨੰਬਰ 04402 ਨੂੰ 30 ਮਾਰਚ ਨੂੰ ਰਾਤ 8:35 ਵਜੇ ਚਲਾਇਆ ਜਾਵੇਗਾ ਜੋ ਅਗਲੇ ਦਿਨ ਤੜਕੇ 4 ਵਜੇ ਨਿਜ਼ਾਮੁਦੀਨ ਸਟੇਸ਼ਨ ’ਤੇ ਪਹੁੰਚੇਗੀ। ਇਨ੍ਹਾਂ ਰੇਲਗੱਡੀਆਂ ਦਾ ਦੋਹੇਂ ਪਾਸਿਓਂ ਸਟਾਪੇਜ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ।