ਪੰਚਾਇਤੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸ ਵਿਚਾਲੇ ਬਠਿੰਡਾ ਦੇ ਪਿੰਡ ਬਾਬਾ ਜੀਵਨ ਸਿੰਘ ’ਚ ਸਭ ਤੋਂ ਛੋਟੀ ਉਮਰ ’ਚ ਨੌਜਵਾਨ ਕੁੜੀ ਕੰਚਨ ਸਰਪੰਚ ਬਣੀ ਹੈ। ਨਵੀਂ ਬਣੀ ਸਰਪੰਚ ਕੰਚਨ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ, ਉਹ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹੈ। ਮੁਕਾਬਲਾ ਬਹੁਤ ਸਖਤ ਸੀ, ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ, ਜਿੰਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਮੌਕਾ ਦਿੱਤਾ। ਪਿੰਡ ਵਿਚ ’ਚ 30 -35 ਸਾਲਾਂ ਤੋਂ ਵਿਕਾਸ ਦੇ ਕੰਮ ਰੁਕੇ ਹੋਏ ਹਨ, ਉਨ੍ਹਾਂ ਹੁਣ ਨੇਪਰੇ ਚਾੜਿਆ ਜਾਵੇਗਾ। ਪਿੰਡ ਵਾਸੀਆਂ ਨੂੰ ਆ ਰਹੀਆਂ ਹਰ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਨਵੀਂ ਚੁਣੀ ਸਰਪੰਚ ਤੋਂ ਬਹੁਤ ਉਮੀਦਾਂ ਹਨ। ਸਾਨੂੰ ਉਮੀਦ ਹੈ ਕਿ ਸਾਡਾ ਪਿੰਡ ਜੋ ਕਿ ਵਿਕਾਸ ’ਚ ਬਹੁਤ ਪਿੱਛੇ ਹੈ, ਜਿੱਥੇ ਪਿੰਡ ’ਚ ਨਾ ਗਲੀਆਂ, ਨਾ ਨਾਲੀਆਂ, ਨਾ ਸੜਕਾਂ, ਨਾ ਹੀ ਪਿੰਡ ਵਿਚ ਪੰਚਾਇਤ ਘਰ ਬਣ ਸਕਿਆ, ਉਨ੍ਹਾਂ ਕੰਮਾਂ ਨੂੰ ਇਹ ਸਰੰਪਚ ਪੂਰਾ ਕਰਵਾਏਗੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਰਹੇ ਹਨ। ਕਈ ਸਾਲਾਂ ਤੋਂ ਨਾ ਛੱਪੜਾਂ ਦੇ ਪਾਣੀ ਨਿਕਲਣ ਦੀ ਨਿਕਾਸੀ ਹੈ ਅਤੇ ਨਾ ਹੀ ਪਿੰਡ ਨੂੰ ਆਉਣ ਵਾਲੀ ਸੜਕ ਬਣ ਸਕੀ ਹੈ। ਇਸ ਦੇ ਨਾਲ ਹੀ ਪਿੰਡ ਦਾ ਪੰਚਾਇਤ ਘਰ ਵੀ ਡਿੱਗਣ ਦੀ ਕਗਾਰ ’ਤੇ ਪਹੁੰਚ ਗਿਆ ਹੈ।
ਹਾਲਾਂਕਿ ਇਸ ਪਿੰਡ ਦੇ ਵਿੱਚ ਭਾਈਚਾਰਾ ਤਾਂ ਜਰੂਰ ਬਣਿਆ ਹੋਇਆ ਹੈ, ਪਰ ਪਿਛਲੀ ਪੰਚਾਇਤਾਂ ਦੇ ਕੋਈ ਕੰਮ ਨਾ ਕਰਨ ਕਾਰਨ ਪਿੰਡ ਦੇ ਲੋਕ ਬੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਵਾਰੀ ਉਮੀਦ ਹੈ ਕਿ ਨੌਜਵਾਨ ਸਰਪੰਚ ਪਿੰਡ ਦੀ ਨੁਹਾਰ ਬਦਲੇ ਪਿੰਡ ’ਚ ਪਾਣੀ ਦੀ ਨਿਕਾਸੀ ਛੱਪੜਾਂ ਨੂੰ ਸਾਫ ਸੁਥਰਾ ਪੰਚਾਇਤ ਘਰ ਨਵਾਂ ਬਣਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣ, ਇਹੀ ਸਭ ਤੋਂ ਵੱਡਾ ਮੁੱਦਾ ਹੈ।