ਗੁਰਦਾਸਪੁਰ – ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਥੇ ਮਾਮੂਲੀ ਗੱਲ ਨੂੰ ਲੈ ਕੇ ਇੱਕ ਵਿਅਕਤੀ ਨੇ ਮਾਂ-ਪੁੱਤ ‘ਤੇ ਟਰੈਕਟਰ ਚਾੜ੍ਹ ਦਿੱਤਾ ਜਿਸ ‘ਚ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਪੁੱਤਰ ਗੰਭੀਰ ਜਖਮੀ ਹੋ ਗਿਆ।ਜਾਣਕਾਰੀ ਮੁਤਾਬਕ ਨਜ਼ਦੀਕ ਪੈਂਦੇ ਪਿੰਡ ਰਹੀਮਾਬਾਦ ‘ਚ ਰਾਤ ਵੇਲੇ ਮਿੱਟੀ ਪਾ ਰਹੇ ਟਰੈਕਟਰ ਦੇ ਸਪੀਕਰਾਂ ਦੀ ਆਵਾਜ਼ ਘੱਟ ਕਰਵਾਉਣ ‘ਤੇ ਮਾਮੂਲੀ ਤਕਰਾਰ ਹੋ ਗਿਆ। ਜਿਸ ‘ਤੇ ਟਰੈਕਟਰ ਚਾਲਕ ਨੇ ਗੁੱਸੇ ‘ਚ ਆ ਕੇ ਮਾਂ-ਪੁੱਤ ‘ਤੇ ਟਰੈਕਟਰ ਚਾੜ੍ਹ ਦਿੱਤਾ। ਇਸ ਦੌਰਾਨ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਪੁੱਤ ਗੰਭੀਰ ਫੱਟੜ ਹੋ ਗਿਆ। ਪੁੱਤਰ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।