ਇਜ਼ਰਾਇਲ ਦੇ ਤੇਲ ਅਵੀਵ ’ਚ ਉਸ ਸਮੇਂ ਲੋਕਾਂ ’ਚ ਭਾਜੜਾਂ ਪੈ ਗਈਆਂ ਜਦੋਂ ਇੱਕ ਫਿਲਿਸਤੀਨੀ ਵਿਅਕਤੀ ਨੇ ਸ਼ਹਿਰ ’ਚ ਲੋਕਾਂ ’ਤੇ ਹਮਲਾ ਕਰ ਦਿੱਤਾ। ਚਾਕੂ ਨਾਲ ਕੀਤੇ ਹਮਲੇ ’ਚ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਜਿੰਨ੍ਹਾਂ ਨੇ ਤੁਰੰਤ ਹਮਲਾਵਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਮੌਕੇ ਤੇ’ ਹੀ ਮਾਰਿਆ ਗਿਆ।
ਜਾਣਕਾਰੀ ਮੁਤਾਬਕ ਤੇਲ ਅਵੀਵ ਦੇ ਨੇੜੇ ਹੋਲੋਨ ਸ਼ਹਿਰ ਵਿੱਚ ਸਵੇਰ ਦੇ ਸਮੇਂ ਦੌਰਾਨ ਚਾਕੂ ਨਾਲ ਹਮਲਾ ਹੋਇਆ। ਹਮਲਾਵਰ ਨੇ ਗੈਸ ਸਟੇਸ਼ਨ ਅਤੇ ਪਾਰਕ ਦੇ ਨੇੜੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ। ਮ੍ਰਿਤਕਾਂ ਚ ਇੱਕ ਔਰਤ ਸਣੇ ਇੱਕ ਵਿਅਕਤੀ ਸ਼ਾਮਲ ਹੈ। ਜਦੋਂ ਕਿ ਹੋਰ ਦੋ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਹਾਲਾਂਕਿ ਇਸ ਹਮਲੇ ਦੇ ਪਿੱਛੇ ਕਾਰਨ ਕੀ ਸੀ, ਜਾਂ ਹਮਲਾ ਕਿਉਂ ਕੀਤਾ ਗਿਆ। ਇਸ ਬਾਰੇ ਫਿਲਹਾਲ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਬਤ ਜਾਂਚ ਕੀਤੀ ਜਾ ਰਹੀ ਹੈ।