ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਪਿੰਡ ਨਾਗਕਲਾਂ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚ 2 ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਸ ਘਟਨਾ ਦੀ ਵੀਡੀਓ ਬੈਂਕ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ, ਜਿਸ ‘ਚ ਦਿਖਾਈ ਦਿੰਦਾ ਹੈ ਕਿ 2 ਨੌਜਵਾਨ ਬੜੇ ਆਰਾਮ ਨਾਲ ਦਿਨ-ਦਿਹਾੜੇ ਬੈਂਕ ‘ਚ ਦਾਖਲ ਹੁੰਦੇ ਹਨ ਤੇ ਉਨ੍ਹਾਂ ‘ਚੋਂ ਇਕ ਵਿਅਕਤੀ ਬੈਂਕ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਜਾਂਦਾ ਹੈ, ਜਦਕਿ ਇਕ ਵਿਅਕਤੀ ਕੈਸ਼ ਕਾਊਂਟਰ ‘ਤੇ ਜਾ ਕੇ ਕੋਈ ਗੱਲ ਕਰਦਾ ਹੈ ਤੇ ਫ਼ਿਰ ਕੁਝ ਸਮੇਂ ਬਾਅਦ ਰੁਮਾਲ ‘ਚ ਲਪੇਟਿਆ ਪਿਸਤੌਲ ਦਿਖਾ ਕੇ ਬੈਂਕ ਕਰਮਚਾਰੀ ਤੋਂ ਕਰੀਬ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ।