ਅੰਮ੍ਰਿਤਸਰ ਦੇ ਇਲਾਕਾ ਪ੍ਰੀਤ ਨਗਰ ਤੋ ਸਰਪੰਚ ਖੜੀ ਉਮੀਦਵਾਰ ਮਨਦੀਪ ਕੌਰ ਦੇ ਹਕ ਵਿਚ ਨਿਤਰੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕਿ ਉਹਨਾ ਵੱਲੋਂ ਸਰਪੰਚੀ ਦੀ ਚੌਣ ਤੋਂ ਪਹਿਲਾ ਹੀ ਜੋ ਕੰਮ ਕੀਤੇ ਹਨ, ਉਹਨਾਂ ਦੇ ਮੱਦੇਨਜਰ ਉਹਨਾਂ ਨੂੰ ਇਲਾਕੇ ਦਾ ਸਰਪੰਚ ਬਣਾਉਣਾ ਹੈ ਅਤੇ ਇਲਾਕੇ ਦੀ ਨੁਹਾਰ ਬਦਲਣ ਲਈ ਇਹਨਾਂ ਨੂੰ ਜਿੰਮੇਵਾਰੀ ਦੇਣੀ ਹੈ।
ਇਲਾਕਾ ਨਿਵਾਸੀਆਂ ਵਲੋਂ ਗੱਲਬਾਤ ਕਰਦਿਆ ਦੱਸਿਆ ਗਿਆ ਕਿ ਪ੍ਰੀਤ ਨਗਰ ਇਲਾਕੇ ਵਿਚ ਚਾਹੇ ਲੋਕਡਾਉਨ ਹੋਵੇ ਜਾਂ ਫਿਰ ਕੋਈ ਹੋਰ ਮੌਕਾ, ਮਨਦੀਪ ਕੌਰ ਇਲਾਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਹਨ ਅਤੇ ਅੱਜ ਲੋਕਾਂ ਦੇ ਭਰਵੇਂ ਵਿਸ਼ਵਾਸ਼ ਤੋ ਬਾਦ ਮਨਦੀਪ ਕੌਰ ਸਰਪੰਚੀ ਦੀ ਚੌਣਾਂ ਵਿਚ ਉਮੀਦਵਾਰ ਵਜੋਂ ਖੜੇ ਹਨ ਅਤੇ ਇਲਾਕੇ ਦੀ ਨੁਹਾਰ ਬਦਲਣ ਲਈ ਸਹੀ ਉਮੀਦਵਾਰ ਵਲੋਂ ਲੋਕਾਂ ਦਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਅਤੇ ਭਵਿੱਖ ਵਿਚ ਲੋਕਾਂ ਨੂੰ ਇਹਨਾਂ ਤੋ ਬਹੁਤ ਜਿਆਦਾ ਉਮੀਦਾਂ ਹਨ ਜਿਸਦੇ ਚਲਦੇ ਅਸੀ ਸਾਰੇ ਇਕਜੁੱਟ ਹੋ ਕੇ ਇਹਨਾਂ ਨੂੰ ਸਰਪੰਚੀ ਦੀ ਚੋਣ ਵਿਚ ਜੇਤੂ ਬਣਾਉਣ ਲਈ ਜੁਟੇ ਹਾਂ।
ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚੀ ਦੀ ਉਮੀਦਵਾਰ ਮਨਦੀਪ ਕੌਰ ਨੇ ਦੱਸਿਆ ਕਿ ਉਹ ਪ੍ਰੀਤ ਨਗਰ ਇਲਾਕੇ ਦੇ ਲਈ ਲੰਮੇ ਸਮੇਂ ਤੋ ਸੇਵਾ ਕਰਦੇ ਆ ਰਹੇ ਹਨ, ਜਿਸ ਨਾਲ ਲੋਕਾਂ ਦਾ ਪਿਆਰ ਵੀ ਉਹਨਾਂ ਨੂੰ ਮਿਲ ਰਿਹਾ ਹੈ ਅਤੇ ਭਵਿੱਖ ਵਿਚ ਇਲਾਕੇ ਦੀ ਸੇਵਾ ਲਈ ਤਤਪਰ ਰਹਿਣ ਲਈ ਹੁਣ ਸਰਪੰਚੀ ਦੀ ਚੌਣਾਂ ਵਿਚ ਬਤੋਰ ਉਮੀਦਵਾਰ ਖੜੇ ਹੋਏ ਹਾਂ ਅਤੇ ਜੇਕਰ ਲੋਕਾਂ ਨੇ ਮਾਨ ਬਖਸ਼ਿਆ ਤਾਂ ਭਵਿੱਖ ਵਿਚ ਵੀ ਇਲਾਕੇ ਦੀ ਸੇਵਾ ਕਰਦੇ ਰਹਾਂਗੇ।