ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਮਿਊਨਸੀਪਲ ਕਾਰਪੋਰੇਸ਼ਨ ਤਰਨ ਤਾਰਨ ਵੱਲੋਂ ਸਿਟੀ ਤਰਨ ਤਾਰਨ ਏਰੀਏ ਦੇ ਅੰਦਰ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ। ਜਿਸ ਵਿੱਚ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੇ ਦੁਕਾਨ ਤੋਂ ਬਾਹਰ ਸੜਕਾਂ ’ਤੇ ਸਮਾਨ ਲਗਾਇਆ ਸੀ ਮੁਨਸੀਪਲ ਕਾਰਪੋਰੇਸ਼ਨ ਨੇ ਉਹਨਾਂ ਦਾ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇਕਰ ਉਹ ਸੜਕਾਂ ’ਤੇ ਅਜਿਹਾ ਨਜਾਇਜ਼ ਕਬਜਾ ਕਰਨਗੇ ਤਾਂ ਉਹਨਾਂ ਦਾ ਸਮਾਨ ਜਬਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਣਦਾ ਜ਼ੁਰਮਾਨਾ ਵੀ ਕੀਤਾ ਜਾਵੇਗਾ।
ਇਸ ਮੌਕੇ ਡੀਐਸਪੀ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਆ ਰਹੇ ਦੁਸਹਿਰਾ ਅਤੇ ਦੀਵਾਲੀ ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਮਿਊਨਸੀਪਲ ਕਾਰਪੋਰੇਸ਼ਨ ਤਰਨ ਤਾਰਨ ਵੱਲੋਂ ਸਿਟੀ ਤਰਨ ਤਾਰਨ ਏਰੀਏ ਦੇ ਅੰਦਰ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੇ ਦੁਕਾਨ ਤੋਂ ਬਾਹਰ ਸੜਕਾਂ ’ਤੇ ਸਮਾਨ ਲਗਾਇਆ ਸੀ, ਮੁਨਸੀਪਲ ਕਾਰਪੋਰੇਸ਼ਨ ਨੇ ਉਹਨਾਂ ਦਾ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇਕਰ ਉਹ ਸੜਕਾਂ ’ਤੇ ਅਜਿਹਾ ਨਜਾਇਜ਼ ਕਬਜਾ ਕਰਨਗੇ ਤਾਂ ਉਹਨਾਂ ਦਾ ਸਮਾਨ ਜਬਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਣਦਾ ਜ਼ੁਰਮਾਨਾ ਵੀ ਕੀਤਾ ਜਾਵੇਗਾ।
ਡੀਐੱਸਪੀ ਨੇ ਦੱਸਿਆ ਕਿ ਦੁਸਹਿਰਾ ਅਤੇ ਦੀਵਾਲੀ ਤਿਉਹਾਰ ਨੂੰ ਵੇਖਦਿਆ ਹੋਇਆ ਹੁਣ ਤੋਂ ਹੀ ਪੁਖਤਾ ਪ੍ਰਬੰਧ ਕਰਨ ਲਈ ਵਿਸੇਸ਼ ਤੌਰ ’ਤੇ ਤਿਆਰੀਆ ਸੁਰੂ ਕਰ ਦਿੱਤੀਆ ਗਈਆ ਹਨ। ਜਿਸ ਵਿਚ ਵਿਸ਼ੇਸ਼ ਤੌਰ ਦੁਕਾਨਾਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪੋ ਆਪਣੀਆਂ ਦੁਕਾਨਾਂ ਅੱਗੋਂ ਨਾਜਾਇਜ ਕਬਜ਼ਾ ਤੁਰੰਤ ਹਟਾਇਆ ਜਾਵੇ। ਕਿਉਂਕਿ ਲੋਕਾ ਨੂੰ ਬਜਾਰਾ ਵਿੱਚ ਸਮਾਨ ਖਰੀਦ ਕਰਨ ਆਉਦੇਂ ਜਾਦੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ।