Thursday, July 24, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking News'ਜੰਗ ਦੇ ਮਾਹੌਲ 'ਚ ਸਕੂਲੀ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਕੀਤੀ...

‘ਜੰਗ ਦੇ ਮਾਹੌਲ ‘ਚ ਸਕੂਲੀ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਕੀਤੀ ਜਾਵੇ ਮੁਕੰਮਲ ਛੁੱਟੀ’

ਮਾਨਸਾ : ਭਾਰਤ-ਪਾਕਿਸਤਾਨ ਜੰਗ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਅਧਿਆਪਕਾਂ ‘ਤੇ ਲਾਗੂ ਨਹੀਂ ਹੋਈਆਂ। ਪੰਜਾਬ ਸਰਕਾਰ ਨੇ ਇਹ ਸੁਭਾਵਿਕ ਜੰਗ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੇ ਖਤਰੇ ਨੂੰ ਨਜਿੱਠਣ ਲਈ ਸਰਹੱਦੀ ਖੇਤਰ ਵਿਚ ਤਾਇਨਾਤ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਹੈ ਜਦੋਂ ਤਕ ਪਾਕਿਸਤਾਨ ਅਤੇ ਭਾਰਤ ਸਰਹੱਦ ‘ਤੇ ਇਹ ਤਣਾਅ ਬਣਿਆ ਹੈ, ਉਦੋਂ ਤੱਕ ਸਰਹੱਦੀ ਖੇਤਰਾਂ ਦੇ ਸਕੂਲ-ਕਾਲਜ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਤਰਨ-ਤਾਰਨ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਹੋਰ ਬਾਰਡਰ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀਆਂ ਤਾਂ ਕਰ ਦਿੱਤੀਆਂ ਹਨ ਪਰ ਉਥੋਂ ਦੇ ਅਧਿਆਪਕ ਅਮਲੇ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ। ਕੀ ਅਧਿਆਪਕਾਂ ਨੂੰ ਖਤਰਾ ਨਹੀਂ ਹੈ?

ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਇੰਚਾਰਜ ਪਰਮਪਾਲ ਕੌਰ ਸਿੱਧੂ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਦੋਂ ਸਰਹੱਦੀ ਖੇਤਰ ਦੇ ਸਕੂਲ-ਕਾਲਜ ਮੁਕੰਮਲ ਤੌਰ ‘ਤੇ ਬੰਦ ਕੀਤੇ ਹਨ, ਫਿਰ ਇਕੱਲੇ ਅਧਿਆਪਕਾਂ ਨੂੰ ਸਕੂਲਾਂ-ਕਾਲਜਾਂ ਵਿਚ ਆਉਣ ਦਾ ਕੀ ਮਹੱਤਵ ਹੈ ਕੀ ਜਿਹੜਾ ਖਤਰਾ ਬੱਚਿਆਂ ਨੂੰ ਬਣਿਆ ਹੋਇਆ ਹੈ ਉਹ ਅਧਿਆਪਕਾਂ ਅਤੇ ਹੋਰ ਅਮਲੇ ਨੂੰ ਨਹੀਂ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਸੁਭਾਵਿਕ ਜੰਗ ਦੇ ਖਤਰੇ ਨੂੰ ਲੈ ਕੇ ਬੱਚਿਆਂ, ਅਧਿਆਪਕਾਂ ਤੇ ਸਾਰੇ ਅਮਲੇ ਨੂੰ ਮੁਕੰਮਲ ਤੌਰ ‘ਤੇ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ।