Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDesh8 ਮੁੱਖ ਸ਼ਹਿਰਾਂ ਚ ਘਰਾਂ ਦੀਆਂ ਕੀਮਤਾਂ ਚ ਹੋਇਆ ਔਸਤਨ ਵਾਧਾ

8 ਮੁੱਖ ਸ਼ਹਿਰਾਂ ਚ ਘਰਾਂ ਦੀਆਂ ਕੀਮਤਾਂ ਚ ਹੋਇਆ ਔਸਤਨ ਵਾਧਾ

 

ਨਵੀਂ ਦਿੱਲੀ -ਦੇਸ਼ ਦੇ 8 ਮੁੱਖ ਸ਼ਹਿਰਾਂ ’ਚ ਘਰਾਂ ਦੀਆਂ ਔਸਤਨ ਕੀਮਤਾਂ ’ਚ ਜਨਵਰੀ-ਮਾਰਚ ਤਿਮਾਹੀ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਬੈਂਗਲੁਰੂ ’ਚ ਸਭ ਤੋਂ ਵੱਧ 19 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਰੀਅਲ ਅਸਟੇਟ ਕੰਸਲਟੈਂਟ ਕੋਲੀਅਰਜ਼ ਇੰਡੀਆ ਤੇ ਡਾਟਾ ਐਨਾਲਿਟਿਕਸ ਕੰਪਨੀ ਲਿਆਸੇਸ ਫੋਰਾਸ ਨੇ ਇਕ ਸਾਂਝੀ ਰਿਪੋਰਟ ’ਚ ਕਿਹਾ ਕਿ ਇਨ੍ਹਾਂ 8 ਸ਼ਹਿਰਾਂ ’ਚ ਕੀਮਤਾਂ 4 ਤੋਂ 19 ਫ਼ੀਸਦੀ ਤੱਕ ਵਧੀਆਂ ਹਨ।ਅੰਕੜਿਆਂ ਅਨੁਸਾਰ ਜਨਵਰੀ-ਮਾਰਚ 2024 ’ਚ ਬੈਂਗਲੁਰੂ ’ਚ ਔਸਤਨ ਘਰਾਂ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ 19 ਫ਼ੀਸਦੀ ਵੱਧ ਕੇ 10,377 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਇਹ ਪਿਛਲੇ ਸਾਲ ਦੀ ਇਸੇ ਮਿਆਦ ’ਚ 8,748 ਰੁਪਏ ਪ੍ਰਤੀ ਵਰਗ ਫੁੱਟ ਸਨ।ਲਿਆਸੇਸ ਫੋਰਾਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਕਪੂਰ ਨੇ ਕਿਹਾ, ‘‘ਭਾਰਤ ਦੇ ਟਾਪ 8 ਸ਼ਹਿਰਾਂ ’ਚ ਮਜ਼ਬੂਤ ਵਿਕਰੀ ਤੇ ਨਵੀਂ ਸਪਲਾਈ ਦੀ ਸ਼ੁਰੂਆਤ ਦੇ ਨਾਲ ਜਾਇਦਾਦ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਦਾ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ।’’ ਅੰਕੜਿਆਂ ਮੁਤਾਬਕ ਦਿੱਲੀ-ਐੱਨ. ਸੀ. ਆਰ. ’ਚ ਕੀਮਤਾਂ ’ਚ 16 ਫ਼ੀਸਦੀ, ਅਹਿਮਦਾਬਾਦ ਤੇ ਪੁਣੇ ’ਚ 13 ਫ਼ੀਸਦੀ, ਹੈਦਰਾਬਾਦ ’ਚ 9, ਮੁੰਬਈ ਮੈਟਰੋਪੋਲੀਟਨ ਰੀਜਨ (ਐੱਮ. ਐੱਮ. ਆਰ.) ’ਚ 6, ਕੋਲਕਾਤਾ ’ਚ 7 ਫ਼ੀਸਦੀ ਤੇ ਚੇਨਈ ’ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ।