ਜਲੰਧਰ – ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਸ ਨੇ ਤਿਉਹਾਰਾਂ ਦੇ ਸੀਜ਼ਨ ਅਤੇ ਪੰਚਾਇਤੀ ਚੋਣਾਂ ਦੌਰਾਨ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ 19 ਨਾਜ਼ੁਕ ਬਿੰਦੂਆਂ ‘ਤੇ ਵਿਸ਼ੇਸ਼ ਨਕਾਬਬੰਦੀ ਕਰਦੇ ਹੋਏ ਸ਼ਹਿਰ ਭਰ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਸ ਨਾਕਾਬੰਦੀ ਦਾ ਮਕਸਦ ਅਮਨ-ਕਾਨੂੰਨ ਨੂੰ ਬਣਾਈ ਰੱਖਣਾ, ਸ਼ੱਕੀ ਵਿਅਕਤੀਆਂ ਦੀ ਕਾਰਵਾਈ ‘ਤੇ ਨਜ਼ਰ ਰੱਖਣਾ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨਾ ਸੀ।
ਕਮਿਸ਼ਨਰੇਟ ਪੁਲਸ ਨੇ ਤਿਉਹਾਰਾਂ ਦੇ ਸੀਜ਼ਨ ਅਤੇ ਆਗਾਮੀ ਗ੍ਰਾਮ ਪੰਚਾਇਤ ਚੋਣਾਂ 2024 ਦੌਰਾਨ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 19 ਨਾਜ਼ੁਕ ਪੁਆਇੰਟਾਂ ‘ਤੇ ਵਿਸ਼ੇਸ਼ ਨਕਾਬੰਦੀ ਕੀਤੀ। ਇਸ ਅਪ੍ਰੇਸ਼ਨ ਦੀ ਨਿਗਰਾਨੀ ਹਲਕਾ ਜੀ. ਓਜ਼. ਦੁਆਰਾ ਕੀਤੀ ਗਈ ਅਤੇ ਐੱਸ. ਐੱਚ. ਓਜ਼. ਦੁਆਰਾ ਕਮਿਸ਼ਨਰੇਟ ਪੁਲਸ, ਜਲੰਧਰ ਦੀ ਐਮਰਜੈਂਸੀ ਰਿਸਪਾਂਸ ਸਿਸਟਮ (ERS)ਟੀਮ ਦੇ ਸਹਿਯੋਗ ਨਾਲ ਚਲਾਈ ਗਈ।
ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਟੀਚਾ ਤਿਉਹਾਰਾਂ ਦੇ ਸੀਜ਼ਨ ਅਤੇ ਆਗਾਮੀ ਗ੍ਰਾਮ ਪੰਚਾਇਤ ਚੋਣਾਂ 2024 ਦੌਰਾਨ ਜਨਤਕ ਸੁਰੱਖਿਆ ਨੂੰ ਬਣਾਈ ਰੱਖਣਾ ਸੀ। ਕਮਿਸ਼ਨਰੇਟ ਪੁਲਸ ਜਲੰਧਰ ਨੇ ਇਨ੍ਹਾਂ ਨਾਜ਼ੁਕ ਸਮਿਆਂ ਦੌਰਾਨ ਸੁਰੱਖਿਆ, ਨਿਰਵਿਘਨ ਆਵਾਜਾਈ ਅਤੇ ਨਾਗਰਿਕਾਂ ਦੀ ਸਹੂਲਤ ਨੂੰ ਪਹਿਲ ਦਿੱਤੀ।