Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਮਰੀਕੀ ਪਾਬੰਦੀਆਂ ਵਿਚਾਲੇ ਭਾਰਤ-ਰੂਸ ਦੀ ਦੋਸਤੀ ਬਰਕਰਾਰ ! ਤੇਲ ਵਪਾਰ ਲਈ ਲੱਭ...

ਅਮਰੀਕੀ ਪਾਬੰਦੀਆਂ ਵਿਚਾਲੇ ਭਾਰਤ-ਰੂਸ ਦੀ ਦੋਸਤੀ ਬਰਕਰਾਰ ! ਤੇਲ ਵਪਾਰ ਲਈ ਲੱਭ ਰਹੇ ਨਵਾਂ ਰਾਹ

 

ਨਵੀਂ ਦਿੱਲੀ- ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀਆਂ ਸਖ਼ਤ ਪਾਬੰਦੀਆਂ ਅਤੇ ਦਬਾਅ ਦੇ ਬਾਵਜੂਦ, ਭਾਰਤ ਅਤੇ ਰੂਸ ਦੀ ਊਰਜਾ (Energy) ਭਾਈਵਾਲੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ​​ਹੁੰਦੀ ਦਿਖਾਈ ਦੇ ਰਹੀ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਕਿਹਾ ਕਿ ਰੂਸ ਨੇ ਭਾਰਤ ਲਈ ਇੱਕ ਭਰੋਸੇਮੰਦ ਊਰਜਾ ਸਾਥੀ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਰੂਸ ਭਾਰਤ ਨੂੰ ਸਭ ਤੋਂ ਚੰਗੀ ਕੀਮਤ ‘ਤੇ ਅਤੇ ਉੱਚ ਗੁਣਵੱਤਾ ਵਾਲਾ ਕੱਚਾ ਤੇਲ (Crude Oil) ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਰਾਜਦੂਤ ਅਲੀਪੋਵ ਨੇ ਦੱਸਿਆ ਕਿ ਰੂਸ ਹੁਣ ਭਾਰਤ ਲਈ ਕੱਚੇ ਤੇਲ ਦਾ ਇੱਕ ਪ੍ਰਮੁੱਖ ਸਪਲਾਇਰ ਬਣ ਚੁੱਕਾ ਹੈ। ਉਨ੍ਹਾਂ ਮੁਤਾਬਕ ਭਾਰਤ ਦੀ ਕੁੱਲ ਤੇਲ ਦਰਾਮਦ ਦਾ ਇੱਕ-ਤਿਹਾਈ ਤੋਂ ਵੱਧ ਹਿੱਸਾ ਰੂਸ ਤੋਂ ਆਉਂਦਾ ਹੈ। ਅਲੀਪੋਵ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਂਝੇਦਾਰੀ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਸ ਦੀ ਊਰਜਾ ਸੁਰੱਖਿਆ ਨੂੰ ਵੀ ਮਜ਼ਬੂਤ ​​ਕਰ ਰਹੀ ਹੈ।

ਲੀਪੋਵ ਨੇ ਸੰਕੇਤ ਦਿੱਤਾ ਕਿ ਭਾਰਤ ਅਤੇ ਰੂਸ ਮਿਲ ਕੇ ਅਜਿਹੇ ਨਵੇਂ ਤਰੀਕੇ ਲੱਭ ਰਹੇ ਹਨ, ਜਿਸ ਨਾਲ ਪਾਬੰਦੀਆਂ ਦੇ ਬਾਵਜੂਦ ਤੇਲ ਦਾ ਵਪਾਰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇ। ਦੋਵੇਂ ਦੇਸ਼ ਆਪਣੀ ਦੁਵੱਲੀ ਆਰਥਿਕ ਭਾਈਵਾਲੀ ਨੂੰ ਸੁਰੱਖਿਅਤ ਅਤੇ ਸੁਤੰਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।

 

ਦੋਵੇਂ ਦੇਸ਼ ਹੁਣ ਲੈਣ-ਦੇਣ ਵਿੱਚ ਆਪਣੀਆਂ ਸਥਾਨਕ ਅਤੇ ਬਦਲਵੇਂ ਮੁਦਰਾਵਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਤਰ੍ਹਾਂ ਦੇ ਲੈਣ-ਦੇਣ ਦੀ ਹਿੱਸੇਦਾਰੀ 90 ਫ਼ੀਸਦੀ ਤੋਂ ਵੱਧ ਤੱਕ ਪਹੁੰਚ ਚੁੱਕੀ ਹੈ। ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਦਲਵੇਂ ਆਵਾਜਾਈ ਅਤੇ ਲੌਜਿਸਟਿਕ ਰੂਟਸ ਵਿਕਸਿਤ ਕਰਨ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।