ਪੈਰਿਸ ਉਲੰਪਿਕ ’ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕਬੱਡੀ ਦਾ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਰੇਸ ਓਲੰਪਿਕ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਆਸਟ੍ਰੇਲੀਆ ਤੋਂ 52 ਸਾਲਾਂ ਬਾਅਦ ਭਾਰਤ ਨੇ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾਂ 1972 ’ਚ ਆਸਟ੍ਰੇਲੀਆ ਤੋਂ ਜਿੱਤ ਹਾਸਿਲ ਕੀਤੀ ਸੀ। ਇਸ ਜਿੱਤ ਨਾਲ 52 ਸਾਲ ਦਾ ਸੋਕਾ ਖ਼ਤਮ ਹੋ ਗਿਆ ਹੈ।
ਆਸਟ੍ਰੇਲੀਆ ਤੋਂ ਪਹਿਲਾਂ ਭਾਰਤ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਇਆ ਸੀ, ਜਦੋਂ ਨਿਊਜ਼ੀਲੈਂਡ ਨੂੰ 3-2 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਫਿਰ ਅਰਜਨਟੀਨਾ ਨਾਲ 1-1 ਨਾਲ ਡਰਾਅ ਖੇਡਿਆ ਗਿਆ। ਇਸ ਤੋਂ ਬਾਅਦ ਟੀਮ ਇੰਡੀਆ ਨੇ ਆਇਰਲੈਂਡ ਖਿਲਾਫ 2-1 ਨਾਲ ਜਿੱਤ ਹਾਸਿਲ ਕੀਤੀ। ਪਰ ਬੈਲਜੀਅਮ ਹੱਥੋਂ ਭਾਰਤ ਨੂੰ 1-2 ਨਾਲ ਹਾਰ ਝੱਲਣੀ ਪਈ। ਆਸਟ੍ਰੇਲੀਆ ਨਾਲ ਇਸ ਮੁਕਾਬਲੇ ਭਾਰਤੀ ਟੀਮ ਲਈ ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ ਅਤੇ ਅਭਿਸ਼ੇਕ ਨੇ ਇਕ ਗੋਲ ਕੀਤਾ।