ਸਿਡਨੀ- ਆਸਟ੍ਰੇਲੀਆ ਵਿਚ ਭਾਰਤੀ ਮੂਲ ਦੀ 18 ਸਾਲਾ ਅਨੀਸ਼ਾ ਸਾਥਿਕ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨਿਊ ਸਾਊਥ ਵੇਲਜ਼ (NSW) ਪੁਲਸ ਨੇ ਅਨੀਸ਼ਾ ਸਾਥਿਕ ਨੂੰ ਲੱਭਣ ਲਈ ਜਨਤਾ ਤੋਂ ਮਦਦ ਮੰਗੀ ਹੈ। ਭਾਰਤੀ ਮੂਲ ਦੀ ਕਿਸ਼ੋਰੀ ਔਬਰਨ ਤੋਂ ਲਾਪਤਾ ਹੋਈ ਹੈ।
ਅਨੀਸ਼ਾ ਨੂੰ ਆਖਰੀ ਵਾਰ 23 ਜੂਨ ਨੂੰ ਦੁਪਹਿਰ 1 ਵਜੇ ਦੇ ਕਰੀਬ ਪਾਰਕ ਰੋਡ ‘ਤੇ ਦੇਖਿਆ ਗਿਆ ਸੀ। ਬਾਅਦ ਵਿੱਚ ਉਸਨੂੰ ਉਸੇ ਦਿਨ ਦੁਪਹਿਰ 3:15 ਵਜੇ ਦੇ ਕਰੀਬ ਹੈਰੋ ਰੋਡ ‘ਤੇ ਤੁਰਦੇ ਅਤੇ ਨੌਰਮਨ ਪਾਰਕ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਹੋ ਸਕਦਾ ਹੈ। ਦੋਵਾਂ ਥਾਵਾਂ ਵਿਚਕਾਰ ਦੂਰੀ ਲਗਭਗ 5 ਕਿਲੋਮੀਟਰ ਹੈ।