ਫਰਿਜ਼ਨੋ, ਕੈਲੀਫੋਰਨੀਆ – ਅਮਰੀਕਾ ਤੋਂ ਇਕ ਵਾਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸੋਮਵਾਰ, 21 ਜੁਲਾਈ 2025 ਨੂੰ ਸ਼ਾਮ 6:52 ਵਜੇ, ਫਰਿਜ਼ਨੋ ਪੁਲਿਸ ਨੂੰ ਨਾਰਥਵੇਸਟ ਜ਼ਿਲ੍ਹੇ ਵਿੱਚ ਸਟੇਟ ਐਵਨਿਊ ਤੇ ਅਕੇਸ਼ੀਆ ਐਵਨਿਊ ਨੇੜੇ ਗੋਲੀ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੂੰ 33 ਸਾਲਾ ਭਾਰਤੀ ਮੂਲ ਦੇ ਕੁਵਰ ਕੁਮਾਰ ਨੂੰ ਬੇਹੋਸ਼ ਹਾਲਤ ਵਿੱਚ ਲੱਭਿਆ। ਜ਼ਿੰਦਗੀ ਬਚਾਉਣ ਦੀਆਂ ਕੋਸ਼ਿਸ਼ਾਂ ਬਾਵਜੂਦ ਕੁਵਰ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪੁਲਿਸ ਦੇ ਕਰਾਇਮ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਹੈ ਕਿ ਕੁਵਰ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਘਰ ਆ ਰਿਹਾ ਸੀ। ਪੁਲਿਸ ਇਲਾਕੇ ਵਿੱਚ ਪੁੱਛਗਿੱਛ ਕਰ ਰਹੀ ਹੈ ਅਤੇ ਕਿਸੇ ਵੀ ਗਵਾਹ ਜਾਂ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਅਪੀਲ ਕਰ ਰਹੀ ਹੈ ਕਿ ਉਹ ਅੱਗੇ ਆ ਕੇ ਜਾਣਕਾਰੀ ਸਾਂਝੀ ਕਰੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਫਰਿਜ਼ਨੋ ਪੁਲਿਸ ਜਾਂ ਕ੍ਰਾਈਮ ਸਟਾਪਰਸ (559) 498-STOP (7867) ’ਤੇ ਗੁਪਤ ਤੌਰ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।