Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਇੰਡੀਗੋ ਸੰਕਟ : DGCA ਨੇ ਹਫਤਾਵਾਰੀ ਛੁੱਟੀ ਨਿਯਮ ਵਾਲਾ ਹੁਕਮ ਲਿਆ ਵਾਪਸ

ਇੰਡੀਗੋ ਸੰਕਟ : DGCA ਨੇ ਹਫਤਾਵਾਰੀ ਛੁੱਟੀ ਨਿਯਮ ਵਾਲਾ ਹੁਕਮ ਲਿਆ ਵਾਪਸ

 

 

ਨਵੀਂ ਦਿੱਲੀ: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਏਅਰਲਾਈਨਾਂ ਲਈ ਫਲਾਈਟ ਡਿਊਟੀ ਟਾਈਮ ਲਿਮਟੇਸ਼ਨਜ਼ (FDTL) ਨਿਯਮਾਂ ਵਿੱਚ ਢਿੱਲ ਦਿੱਤੀ ਹੈ। DGCA ਨੇ ਉਹ ਨਿਯਮ ਵਾਪਸ ਲੈ ਲਿਆ ਹੈ, ਜੋ ਏਅਰਲਾਈਨਾਂ ਨੂੰ ਹਫਤਾਵਾਰੀ ਆਰਾਮ (Weekly Rest) ਦੀ ਥਾਂ ‘ਤੇ ਛੁੱਟੀ (Leave) ਦੀ ਵਰਤੋਂ ਕਰਨ ਤੋਂ ਰੋਕਦਾ ਸੀ।

 

ਇਹ ਫੈਸਲਾ ਵੱਡੀਆਂ ਸੰਚਾਲਨ ਰੁਕਾਵਟਾਂ ਅਤੇ ਏਅਰਲਾਈਨਾਂ ਵੱਲੋਂ ਲਚਕੀਲੇਪਣ ਦੀਆਂ ਮੰਗਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤਬਦੀਲੀ ਤੋਂ ਬਾਅਦ ਏਅਰਲਾਈਨਾਂ ਹੁਣ ਕਰੂ ਰੋਸਟਰਾਂ ਨੂੰ ਸਥਿਰ ਕਰਨ ਲਈ ਹਫਤਾਵਾਰੀ ਆਰਾਮ ਦੀ ਥਾਂ ‘ਤੇ ਛੁੱਟੀ ਦੀ ਵਰਤੋਂ ਕਰ ਸਕਦੀਆਂ ਹਨ। DGCA ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਵਾਪਸ ਲੈਣਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।