ਇੰਦੌਰ ਲੋਕ ਸਭਾ ਚੋਣ ਨਤੀਜਿਆਂ ‘ਚ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਦੇਸ਼ ਦੀ ਸਭ ਤੋਂ ਵੱਡੀ ਜਿੱਤ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਇੰਦੌਰ ਵਿੱਚ NOTA ਨੂੰ ਦੋ ਲੱਖ 18 ਹਜ਼ਾਰ ਵੋਟਾਂ ਮਿਲੀਆਂ ਹਨ। ਇੰਦੌਰ ਦੇ ਨਤੀਜਿਆਂ ਦੀ ਪੂਰੇ ਦੇਸ਼ ਵਿੱਚ ਚਰਚਾ ਹੈ। ਇੰਦੌਰ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਚੋਣਾਂ ਤੋਂ ਠੀਕ ਪਹਿਲਾਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਸੀ। ਇਸ ਕਾਰਨ ਕਾਂਗਰਸ ਇੰਦੌਰ ਵਿੱਚ ਚੋਣ ਨਹੀਂ ਲੜ ਸਕੀ। ਕਾਂਗਰਸ ਨੇ ਲੋਕਾਂ ਨੂੰ ਨੋਟਾ ‘ਤੇ ਵੋਟ ਪਾਉਣ ਅਤੇ ਆਪਣਾ ਵਿਰੋਧ ਦਰਜ਼ ਕਰਵਾਉਣ ਦੀ ਅਪੀਲ ਕੀਤੀ ਸੀ।
ਨਤੀਜਿਆਂ ‘ਚ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ 12,08,344 ਲੱਖ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਪਹਿਲਾਂ 2019 ਵਿੱਚ, ਭਾਜਪਾ ਦੇ ਸੀਆਰ ਪਾਟਿਲ ਨੇ ਗੁਜਰਾਤ ਦੀ ਨਵਸਰ ਸੀਟ ਨੂੰ 6,89,668 ਵੋਟਾਂ ਨਾਲ ਜਿੱਤ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਸ਼ੰਕਰ ਲਾਲਵਾਨੀ ਦੇਸ਼ ਦੀ ਸਭ ਤੋਂ ਵੱਡੀ ਜਿੱਤ ਦੇ ਰਾਹ ‘ਤੇ ਹਨ।
ਇਸ ਵਾਰ ਇੰਦੌਰ ਨੇ ਦੇਸ਼ ਵਿੱਚ ਸਭ ਤੋਂ ਵੱਧ ਨੋਟਾ ਦਾ ਰਿਕਾਰਡ ਬਣਾਇਆ ਹੈ। ਨੋਟਾ ਨੂੰ 2 ਲੱਖ 18 ਹਜ਼ਾਰ ਵੋਟਾਂ ਮਿਲੀਆ ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਵੱਧ ਨੋਟਾ ਦਾ ਰਿਕਾਰਡ ਬਿਹਾਰ ਦੇ ਗੋਪਾਲਗੰਜ ਦੇ ਨਾਮ ਸੀ। ਜਿੱਥੇ 2019 ਦੀਆਂ ਚੋਣਾਂ ਵਿੱਚ ਇੱਥੇ 51,660 ਨੋਟ ਪਏ ਸਨ। ਪਰ ਇੰਦੌਰ ਨੇ ਇਸ ਵਾਰ ਇਸ ਰਿਕਾਰਡ ਆਪਣੇ ਨਾਮ ਕਰ ਲਿਆ ਹੈ।