Tuesday, July 29, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ

ਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ

ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਪੀ.ਸੀ.) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। HSGMC ਦੀ ਕਮਾਨ ਹੁਣ ਜਗਦੀਸ਼ ਸਿੰਘ ਝੀਂਡਾ ਦੇ ਹੱਥ ਵਿਚ ਆ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਚੋਣ ਸਿੰਘਾਸਨ ਵਿਵਾਦਾਂ ਅਤੇ ਗੁਰੂਦੁਆਰਾ ਪ੍ਰਬੰਧਨ ਨੂੰ ਲੈ ਕੇ ਚੱਲ ਰਹੀਆਂ ਚੁਣੌਤੀਆਂ ਦੇ ਦਰਮਿਆਨ ਹੋਈ ਹੈ। 47 ਮੈਂਬਰਾਂ ਦੀ ਬੈਠਕ ‘ਚ ਝੀਂਡਾ ਦਾ ਨਾਮ ਫਾਈਨਲ ਹੋਇਆ ਹੈ।
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਝੀਂਡਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਬਣਾਉਣ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨਗੇ। ਜਗਦੀਸ਼ ਸਿੰਘ ਝਿੰਡਾ ਦੇ ਪ੍ਰਧਾਨ ਬਣਨ ਨਾਲ ਕਮੇਟੀ ‘ਚ ਨਵਾਂ ਉਤਸ਼ਾਹ ਆਇਆ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਸਿੱਖ ਸੰਗਤ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।