ਜਲੰਧਰ – ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਭਾਰਗੋਂ ਕੈਂਪ ਵਿਚ ਦੇਰ ਰਾਤ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਦੇ ਦਿਲ ਵਿਚ ਕੈਂਚੀਆਂ ਨਾਲ ਕਈ ਵਾਰ ਕੀਤੇ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਥੇ ਹੀ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਤਲ ਕੀਤਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਦੀ ਪਛਾਣ ਕੈਂਪ ਦੇ ਰਹਿਣ ਵਾਲੇ ਵਰੁਣ ਦੇ ਰੂਪ ਵਿਚ ਹੋਈ ਹੈ ਅਤੇ ਦੂਜਾ ਨੌਜਵਾਨ ਵਿਸ਼ਾਲ ਵੀ ਉਥੋਂ ਦਾ ਹੀ ਰਹਿਣ ਵਾਲਾ ਹੈ। ਵਿਸ਼ਾਲ ਕੈਂਪ ਦੇ ਘੁੰਘਰੀ ਨਾਂ ਦੇ ਵਿਅਕਤੀ ਦਾ ਮੁੰਡਾ ਹੈ ਅਤੇ ਮਰਨ ਵਾਲਾ ਨੌਜਵਾਨ ਘੁੰਘਰੀ ਦੇ ਸਾਲੇ ਦਾ ਬੇਟਾ ਸੀ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਘੁੰਘਰੀ ਦੇ ਬੇਟੇ ਵਿਸ਼ਾਲ ਨੂੰ 100 ਤੋਂ ਵੱਧ ਟਾਂਕੇ ਲੱਗੇ ਹਨ। ਸੂਚਨਾ ਦੇ ਬਾਅਦ ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।