ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੇ ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ‘ਤੇ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸਾਡੇ ਦੋ ਉਮੀਦਵਾਰ ਪੰਜਾਬ ਦੀਆਂ ਦੋ ਸੀਟਾਂ ‘ਤੇ ਚੋਣ ਲੜੇ ਹਨ, ਅਸੀਂ ਦੋਵਾਂ ਥਾਵਾਂ ‘ਤੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੇ ਸਾਨੂੰ ਜਿਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਰੋਡੇ ਨੇ ਕਿਹਾ- ਇਸ ਤੋਂ ਪਹਿਲਾਂ ਸਿੱਖ ਪੰਥ ਨੇ ਅਕਾਲੀ ਦਲ ਨੂੰ ਆਸ਼ੀਰਵਾਦ ਦਿੱਤਾ ਸੀ। ਪਰ ਸੁਖਬੀਰ ਸਿੰਘ ਬਾਦਲ ਪੰਥ ਲਈ ਕੁਝ ਨਾ ਕਰ ਸਕੇ ਅਤੇ ਆਪਣੇ ਹੀ ਧਰਮ ਦੇ ਖਿਲਾਫ ਬੋਲਣ ਲੱਗੇ। ਜਿਸ ਕਾਰਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਮਨਾਂ ਵਿਚੋਂ ਗਾਇਬ ਹੋ ਗਿਆ ਸੀ। ਰੋਡੇ ਨੇ ਅੱਗੇ ਕਿਹਾ ਕਿ ਜਦੋਂ ਸੱਤਾ ਸਾਡੇ ਹੱਥਾਂ ਵਿੱਚ ਆ ਗਈ ਹੈ ਤਾਂ ਅਸੀਂ ਸਮਝਦਾਰੀ ਨਾਲ ਵਰਤਾਂਗੇ। ਅਸੀਂ ਸੰਸਦ ਜਾਵਾਂਗੇ ਅਤੇ ਬੰਦੀ ਸ਼ੇਰਾਂ ਦੀ ਰਿਹਾਈ ਦੀ ਮੰਗ ਕਰਾਂਗੇ।