ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਭਾਰਤ ਇਲੈਕਟ੍ਰੋਨਿਕਸ ਲਿਮਿਟਡ (ਬੀ. ਈ. ਐੱਲ.) ਵੱਲੋਂ ਇੱਕ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ। ਇਸ ਵਿਚ ਕੰਪਨੀ ਨੇ ਬੀ. ਟੈਕ. (ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ) ਦੇ 8 ਵਿਦਿਆਰਥੀਆਂ ਨੂੰ 13 ਲੱਖ ਰੁਪਏ ਸਾਲਾਨਾ ਦੇ ਪੈਕੇਜ ’ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਬੀ. ਈ. ਐੱਲ., ਬੰਗਲੁਰੂ ਤੋਂ 4 ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਕੈਂਪਸ ਦਾ ਦੌਰਾ ਕੀਤਾ।
ਚੋਣ ਪ੍ਰਕਿਰਿਆ ਦੌਰਾਨ ਕੰਪਨੀ ਅਧਿਕਾਰੀਆਂ ਨੇ ਲਿਖਤੀ ਪ੍ਰੀਖਿਆ ਅਤੇ ਤਕਨੀਕੀ ਇੰਟਰਵਿਊ ਲਈ ਕੰਪਨੀ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤਰਨਜੋਤ ਸਿੰਘ, ਮ੍ਰਿਤੁੰਜੈ, ਰਿਧਮ ਸ਼ਰਮਾ, ਕਨਿਸ਼ ਅਰੋੜਾ, ਹਰਸ਼ਿਤਾ ਮਹਾਜਨ, ਸੁਖਬੀਰ ਸਿੰਘ, ਵੰਸੀ ਅਤੇ ਸਤੀਸ਼ ਕੁਮਾਰ ਤਿਵਾਰੀ ਨੂੰ ਡਿਪਟੀ ਇੰਜਨੀਅਰ (ਈ-ਆਈ. ਆਈ) ਦੇ ਅਹੁੱਦੇ ਲਈ ਚੁਣਿਆ। ਇਹ ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਜੂਨ/ਜੁਲਾਈ 2025 ਵਿੱਚ ਆਪਣੀ ਨੌਕਰੀ ਜੁਆਇਨ ਕਰਨਗੇ। ਭਾਰਤ ਇਲੈਕਟ੍ਰੋਨਿਕਸ ਲਿਮਿਟਡ ਭਾਰਤ ਸਰਕਾਰ ਦੀ ਮਲਕੀਅਤ ਵਾਲੀ ਇੱਕ ਏਰੋਸਪੇਸ ਅਤੇ ਰੱਖਿਆ ਇਲੈਕਟ੍ਰੋਨਿਕਸ ਕੰਪਨੀ ਹੈ, ਜੋ ਮੁੱਖ ਤੌਰ ’ਤੇ ਜ਼ਮੀਨੀ ਅਤੇ ਏਰੋਸਪੇਸ ਐਪਲੀਕੇਸ਼ਨਾਂ ਲਈ ਉੱਨਤ ਇਲੈਕਟ੍ਰੋਨਿਕ ਉਤਪਾਦ ਤਿਆਰ ਕਰਦੀ ਹੈ। ਬੀ. ਈ. ਐੱਲ. ਭਾਰਤ ਦੇ ਰੱਖਿਆ ਮੰਤਰਾਲੇ ਅਧੀਨ 16 ਪਬਲਿਕ ਸੈਕਟਰ ਅੰਡਰਟੇਕਿੰਗਸ (ਪੀ. ਐੱਸ. ਯੂ.) ਵਿੱਚੋਂ ਇੱਕ ਹੈ ਅਤੇ ਇਹ ਭਾਰਤ ਦੀਆਂ ਚੰਗੀਆਂ ਕੰਪਨੀਆਂ ਵਿੱਚ ਸ਼ਾਮਲ ਹੈ।